ਇਸ ਵਾਰ ਓਲੰਪਿਕ ਵਿਚ ਵਾਟੀਕਨ ਸਿਟੀ ਦੀਆਂ ਨਨਜ਼ ਵੀ ਜਿੱਤ ਲਈ ਦੌੜਣਗੀਆਂ। ਹੋ ਸਕਦੈ ਕਿ ਕੋਈ ਨਨ ਜੇਤੂ ਵੀ ਬਣ ਜਾਵੇ। ਇਸ ਦੇ ਲਈ ਵਾਟੀਕਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਸਿਲਸਿਲੇ ਵਿਚ ਪਹਿਲਾ ਟ੍ਰੈਕਸੂਟ ਵੀ ਲਾਂਚ ਕੀਤਾ ਗਿਆ ਹੈ। ਜੋ ਕਿ ਵਾਟੀਕਨ ਦਾ ਆਫੀਸ਼ਿਅਲ ਟ੍ਰੈਕ ਸੂਟ ਹੋਵੇਗਾ। ਵਾਟੀਕਨ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸ਼ਾਂਤੀ, ਖ਼ੁਸ਼ਹਾਲੀ ਵਿਚ ਹੋਰ ਵਾਧਾ ਹੋਵੇਗਾ ਅਤੇ ਗੱਲਬਾਤ ਦੇ ਰਾਹ ਖੁੱਲ੍ਹਣਗੇ। ਵਾਟੀਕਨ ਨੇ ਦੌੜ ਵਿਚ ਹਿੱਸਾ ਲੈਣ ਲਈ ਇਟਾਲੀਅਨ ਓਲੰਪਿਕ ਕਮੇਟੀ ਨਾਲ ਸਮਝੌਤਾ ਕੀਤਾ ਹੈ ਜਿਸ ਨਾਲ ਕਿ ਉਹ ਆਲਮੀ ਪੱਧਰ 'ਤੇ ਚੁਣੌਤੀ ਦੇ ਰੂਪ 'ਚ ਪੇਸ਼ ਹੋ ਸਕੇਗਾ। ਸਭ ਤੋਂ ਪਹਿਲਾਂ ਵਾਟੀਕਨ ਦੀ ਯੋਜਨਾ ਯੂਰਪੀ ਦੇਸ਼ਾਂ ਦੇ ਛੋਟੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਹੈ। ਇਸ ਤੋਂ ਬਾਅਦ ਵਾਟੀਕਨ ਦਾ ਸੁਪਨਾ ਓਲੰਪਿਕ ਗੇਮਜ਼ ਸੈਰਾਮਨੀ ਵਿਚ ਝੰਡਾ ਲਹਿਰਾਉਂਦੇ ਦੇਖਣ ਦਾ ਹੈ।


ਵਾਟੀਕਨ ਸਪੋਰਟਸ ਡਿਪਾਰਟਮੈਂਟ ਦੇ ਮੁਖੀ ਮੇਲਕਰ ਜੋਸ ਨੇ ਕਿਹਾ ਕਿ ਸ਼ੁਰੂਆਤ ਵਿਚ ਹੀ ਵੱਡੇ ਮੁਕਾਬਲੇ ਦੀ ਬਜਾਏ ਸਾਡੀ ਰਣਨੀਤੀ ਛੋਟੇ-ਛੋਟੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਵਾਟੀਕਨ ਦਾ ਟੀਚਾ ਮੁਕਾਬਲਾ ਕਰਨਾ ਨਹੀਂ ਹੈ ਬਲਕਿ ਇਕੱਠੇ ਦੌੜ ਕੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ।

ਅਜਿਹਾ ਹੈ ਟ੍ਰੈਕ ਸੂਟ

ਵਾਟੀਕਨ ਸਿਟੀ ਦਾ ਟ੍ਰੈਕ ਸੂਟ ਨੇਵੀ ਬਲਿਊ ਰੰਗ ਦਾ ਹੈ। ਇਸ ਦੇ ਪਿੱਛੇ ਵਾਟੀਕਨ ਦਾ ਨਾਂ ਲਿਖਿਆ ਅਤੇ ਸਾਹਮਣੇ ਪਵਿੱਤਰ ਚਿੰਨ੍ਹ ਬਣਿਆ ਹੋਇਆ ਹੈ।

Posted By: Seema Anand