v> ਨਵੀਂ ਦਿੱਲੀ : ਲੰਡਨ ਦੀ ਸਕਾਟਲੈਂਡ ਯਾਰਡ ਪੁਲਿਸ ਨੇ ਮੰਗਲਵਾਰ ਨੂੰ ਮੁੱਤਹਿਦਾ ਕੌਮੀ ਮੂਵਮੈਂਟ (MQM) ਦੇ ਸੰਸਥਾਪਕ ਅਲਤਾਫ ਹੁਸੈਨ ਨੂੰ ਤੜਕੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ। ਅਲਤਾਫ਼ ਹੁਸੈਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਲੰਡਨ ਸਟੇਸ਼ਨ 'ਤੇ ਲੈ ਕੇ ਆਈ। ਹੁਸੈਨ ਨੂੰ 15 ਅਧਿਕਾਰੀਆਂ ਦੀ ਟੀਮ ਨੇ ਉੱਤਰੀ ਲੰਡਨ ਦੇ ਘਰ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ ਹੈ।

ਅਲਤਾਫ਼ ਹੁਸੈਨ ਨੂੰ 2016 ਦੇ ਨਫ਼ਰਤ ਭਰੇ ਭਾਸ਼ਣ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿਚ ਉਸ ਨੇ ਆਪਣੇ ਪੈਰੋਕਾਰਾਂ ਨਾਲ ਆਪਣਾ ਕਾਨੂੰਨ ਲੈਣ ਲਈ ਕਿਹਾ ਸੀ। ਐੱਮਕਿਊਐੱਮ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਅਲਤਾਫ਼ ਹੁਸੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਕਾਟਲੈਂਡ ਯਾਰਡ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਐੱਮਕਿਊਐੱਮ ਨੂੰ ਗੰਭੀਰ ਅਪਰਾਧ ਐਕਟ 2007 ਦੀ ਧਾਰਾ 44 ਖ਼ਿਲਾਫ਼ ਜਾਣਬੁਝ ਕਰ ਉਤਸ਼ਾਹਤ ਕਰਨ ਜਾਂ ਮਦਦਕ ਰਨ ਦੇਅਪਰਾਧ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

Posted By: Seema Anand