ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਨਿਊਜ਼ੀਲੈਂਡ ਦੇ ਕੁਝ ਖੇਤਰਾਂ 'ਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਉਥੇ ਰਹਿਣ ਵਾਸਤੇ ਆਪਣੀ ਛੱਤ ਦਾ ਪ੍ਰਬੰਧ ਕਰ ਲੈਣਾ ਨਾ ਮੁਮਕਿਨ ਹੁੰਦਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪੁਰਾਣੇ ਕੰਟੇਨਰਾਂ ਨੂੰ ਬਦਲਵਾਂ ਰੂਪ ਦੇ ਕੇ ਉਨ੍ਹਾਂ ਨੁੂੰ ਘਰਾਂ ਵਿਚ ਬਦਲੇ ਜਾਣ ਦੀਆਂ ਖ਼ਬਰਾਂ ਆਈਆਂ ਸਨ। ਹੁਣ ਇਸ ਕਾਰਜ ਵਿਚ ਕਈ ਕੰਪਨੀਆਂ ਆ ਗਈਆਂ ਹਨ। ਵਲਿੰਗਟਨ ਦੇਸ਼ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਚੁੱਕਾ ਹੈ। ਸ਼ਿਪਿੰਗ ਵਾਲੇ ਕੰਟੇਨਰ ਨੂੰ ਇਕ ਅੌਰਤ ਨੇ ਇਕ ਲੱਖ ਡਾਲਰ ਖ਼ਰਚ ਕੇ ਆਪਣਾ ਇਕ ਬੈੱਡ ਰੂਮ ਵਾਲਾ ਘਰ ਬਣਾਇਆ ਹੈ। ਇਸ ਵਿਚ ਇਕ ਬਾਥਰੂਮ ਅਤੇ ਕਿਚਨ ਤੋਂ ਇਲਾਵਾ ਬੈਠਕ ਆਦਿ ਦਾ ਵੀ ਪ੍ਰਬੰਧ ਹੈ। ਇਸ ਘਰ ਦਾ ਫਲੋਰ ਏਰੀਆ 40 ਵਰਗ ਫੁੱਟ ਹੈ।