ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਟੈਂਪਲ ਸਾਹਿਬ ਲੋਗਨ ਰੋਡ ਵੱਲੋਂ ਭਾਰਤੀ ਲੋੜਵੰਦ ਅੌਰਤਾਂ ਦੀ ਭਲਾਈ ਲਈ ਚਲਾਏ ਜਾ ਰਹੇ 'ਵੂਮੈਨਜ਼ ਸਹਾਰਾ ਹਾਊਸ' ਵਿਖੇ ਸੰਸਦ ਮੈਂਬਰ ਸ਼ੈਨ ਨਿਊਮਨ, ਜੁਲੀਅਨ ਹਿੱਲ ਸੰਸਦ ਮੈਂਬਰ ਅਤੇ ਰੌਬ ਰਾਈਨ ਸੀਈਓ ਕੀ ਐਸਟ ਕੰਪਨੀ ਵੱਲੋਂ ਦੌਰਾ ਕੀਤਾ ਗਿਆ ਜਿੱਥੇ ਸੰਸਦ ਮੈਬਰਾਂ ਅਤੇ ਸੀਈਓ ਕੀ ਐਸਟ ਕੰਪਨੀ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸੰਗਤਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਦਾਜ, ਘਰੇਲੂ ਹਿੰਸਾ ਤੋ ਪੀੜਤ ਅੌਰਤਾਂ ਦੀਆਂ ਦੁੱਖ ਤਖਲੀਫਾਂ ਦਾ ਦਰਦ ਵੰਡਾਉਦਿਆਂ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਦੀ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਰੌਬ ਰਾਈਨ ਸੀਈਓ ਕੀ ਐਸਟ ਕੰਪਨੀ ਵੱਲੋਂ 'ਵੂਮੈਨਜ਼ ਸਹਾਰਾ ਹਾਊਸ' ਦੀ ਵਿੱਤੀ ਮਦਦ ਲਈ ਆਸਟ੍ਰੇਲੀਆ ਅੱਠ ਹਜ਼ਾਰ ਅੱਠ ਸੌ ਸੱਤਾਸੀ ਡਾਲਰ 8,887.89 ਗੁਰਦੁਆਰਾ ਸਿੱਖ ਟੈਂਪਲ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ, ਮਨਦੀਪ ਸਿੰਘ ਖਜ਼ਾਨਚੀ ਅਤੇ ਸਹਾਰਾ ਹਾਊਸ ਦੀ ਮੈਨੇਜਰ ਜਤਿੰਦਰ ਕੌਰ ਨੂੰ ਭੇਟ ਕੀਤੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ ਤੇ ਮਨਦੀਪ ਸਿੰਘ ਖਜ਼ਾਨਚੀ ਨੇ ਸੰਸਦ ਮੈਂਬਰ ਸ਼ੈਨ ਨਿਊਮਨ, ਜੁਲੀਅਨ ਹਿੱਲ ਸੰਸਦ ਮੈਂਬਰ ਅਤੇ ਰੌਬ ਰਾਈਨ ਸੀਈਓ ਕੀ ਐਸਟ ਕੰਪਨੀ ਦਾ ਵਿੱਤੀ ਮਦਦ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਾਜ ਅਤੇ ਘਰੇਲੂ ਹਿੰਸਾ ਤੋ ਪੀੜਤ ਅੌਰਤਾਂ ਜੋਕਿ ਸਰਕਾਰੀ ਮਦਦ (ਸੈਂਟਰਲਿੰਕ) ਤੋਂ ਮਿਲਣ ਦੇ ਲਈ ਯੋਗ ਨਹੀ ਹਨ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਦਾ ਦਰਦ ਵੰਡਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।