ਨਵੀਂ ਦਿੱਲੀ : ਯੂਥ ਓਲੰਪਿਕ ਦੇ ਗੋਲਡ ਮੈਡਲ ਜੇਤੂ ਜੇਰੇਮੀ ਲਾਲਰਿਨੁੰਗਾ ਨੇ ਸ਼ੁੱਕਰਵਾਰ ਨੂੰ ਥਾਈਲੈਂਡ ਦੇ ਚਿਆਂਗ ਮਾਈ ਵਿਚ ਚੱਲ ਰਹੀ ਈਜੀਏਟੀ ਕੱਪ ਅੰਤਰਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਮਰਦਾਂ ਦੇ 67 ਕਿਲੋਗ੍ਰਾਮ ਵਰਗ ਵਿਚ ਸਿਲਵਰ ਮੈਡਲ ਜਿੱਤਿਆ ਜੋ ਇਸ ਟੂਰਨਾਮੈਂਟ ਵਿਚ ਭਾਰਤ ਦਾ ਦੂਜਾ ਮੈਡਲ ਹੈ। 16 ਸਾਲਾ ਜੇਰੇਮੀ ਨੇ ਸਨੈਚ ਵਿਚ 131 ਕਿਲੋਗ੍ਰਾਮ ਤੇ ਕਲੀਨ ਅਤੇ ਜਰਕ ਵਿਚ 157 ਕਿਲੋਗ੍ਰਾਮ ਨਾਲ ਕੁੱਲ 288 ਕਿਲੋਗ੍ਰਾਮ ਦਾ ਵਜ਼ਨ ਚੁੱਕਿਆ। ਸਵਾਤੀ ਸਿੰਘ (195 ਕਿਲੋਗ੍ਰਾਮ ) ਅਤੇ ਕੋਪਾਰਥੀ ਸ਼ਿਰੀਸ਼ਾ (189 ਕਿਲੋਗ੍ਰਾਮ ) 59 ਕਿਲੋਗ੍ਰਾਮ ਵਰਗ ਵਿਚ ਕ੍ਰਮਵਾਰ ਛੇਵੇਂ ਤੇ ਨੌਵੋਂ ਸਥਾਨ 'ਤੇ ਰਹੀਆਂ। ਵੀਰਵਾਰ ਨੂੰ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਨੇ ਮਹਿਲਾ 49 ਕਿਲਗ੍ਰਾਮ ਵਰਗ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ।
ਜੇਰੇਮੀ ਨੇ ਭਾਰਤ ਨੂੰ ਦਿਵਾਇਆ ਦੂਜਾ ਮੈਡਲ
Publish Date:Fri, 08 Feb 2019 09:26 PM (IST)

- # weightlifting
- # championship
- # sports
- # punjabijagran
