style="text-align: justify;">ਨਵੀਂ ਦਿੱਲੀ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕਰਦੇ ਹੋਏ ਹਰਿਆਣਾ ਸਰਕਾਰ ਨੂੰ ਸਵਾਲ ਉਠਾਇਆ। 16 ਸਾਲਾ ਨਿਸ਼ਾਨੇਬਾਜ਼ ਨੇ ਯੂਥ ਓਲੰਪਿਕ ਵਿਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ 'ਚ ਦਿੱਗਜ ਸ਼ੂਟਰਾਂ ਨੂੰ ਹਰਾਉਂਦੇ ਹੋਏ ਗੋਲਡ ਮੈਡਲ ਜਿੱਤਿਆ ਸੀ। ਉਸ ਸਮੇਂ ਖੇਡ ਮੰਤਰੀ ਅਨਿਲ ਵਿਜ ਨੇ ਉਨ੍ਹਾਂ ਨੂੰ ਦੋ ਕਰੋੜ ਰੁਪਏ ਦਾ ਇਨਾਮ ਵੀ ਦੇਣ ਦਾ ਐਲਾਨ ਕੀਤਾ ਸੀ। ਹੁਣ ਮਨੂ ਨੇ ਟਵੀਟ ਕਰ ਕੇ ਪੁੱਿਛਆ ਕਿ ਸਰ ਪਲੀਜ਼ ਇਹ ਪੁਸ਼ਟੀ ਕਰੋ ਕਿ ਕੀ ਇਹ ਸਹੀ ਹੈ ਜਾਂ ਸਿਰਫ਼ ਜੁਮਲਾ ਹੈ। ਉਨ੍ਹਾਂ ਨੇ ਇਸ ਟਵੀਟ ਵਿਚ ਵਿਜ ਨੂੰ ਟੈਗ ਵੀ ਕੀਤਾ। ਹਾਲਾਂਕਿ ਵਿਜ ਜਾਂ ਹਰਿਆਣਾ ਸਰਕਾਰ ਵੱਲੋਂ ਮਨੂ ਦੇ ਇਸ ਟਵੀਟ 'ਤੇ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਮਨੂ ਨੂੰ ਦੋ ਕਰੋੜ ਰੁਪਏ ਮਿਲਣ ਤੋਂ ਪਹਿਲਾਂ ਹੀ 27 ਦਸੰਬਰ 2018 ਨੂੰ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਕਿਹਾ ਕਿ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਇਕ ਕਰੋੜ ਰੁਪਏ ਦਿੱਤੇ ਜਾਣਗੇ। ਇਸ ਤਰ੍ਹਾਂ ਸਰਕਾਰ ਹੁਣ ਆਪਣੇ ਹੀ ਵਾਅਦੇ ਤੋਂ ਮੁਕਰਦੀ ਨਜ਼ਰ ਆ ਰਹੀ ਹੈ।