style="text-align: justify;">ਲੁਧਿਆਣਾ (ਜੇਐੱਨਐੱਨ) : ਖੇਡ ਦੇ ਪ੍ਰਤੀ ਜਜ਼ਬਾ ਕੀ ਹੁੰਦਾ ਹੈ ਇਸ ਦੀ ਮਿਸਾਲ ਸ਼ੁੱਕਰਵਾਰ ਨੂੰ ਪੀਏਯੂ ਦੇ ਮੈਦਾਨ ਵਿਚ 19ਵੀਂ ਆਲ ਇੰਡੀਆ ਇੰਟਰ ਐਗਰੀਕਲਚਰਲ ਯੂਨੀਵਰਸਿਟੀ ਸਪੋਰਟਸ ਐਂਡ ਗੇਮਜ਼ ਮੀਟ ਵਿਚ ਉਸ ਸਮੇਂ ਦੇਖਣ ਨੂੰ ਮਿਲੀ ਜਦ ਮੱਥੇ ਤੋਂ ਵਹਿੰਦੇ ਖ਼ੂਨ ਵਿਚਾਲੇ ਸੀਸੀਐੱਸ ਹਰਿਆਣਾ ਐਗਰੀਕਚਲਰ ਯੂਨੀਵਰਸਿਟੀ ਹਿਸਾਰ ਦੇ ਕਬੱਡੀ ਖਿਡਾਰੀ ਰਾਜਪਾਲ ਨੇ ਮੈਦਾਨ ਨਹੀਂ ਛੱਡਿਆ। ਇਹੀ ਨਹੀਂ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਰਾਜਪਾਲ ਵਿਰੋਧੀ ਖਿਡਾਰੀਆਂ ਨੂੰ ਧੂੜ ਚਟਾਉਂਦੇ ਹੋਏ ਹੋਏ ਬੈਸਟ ਰੇਡਰ ਬਣੇ। 22 ਸਾਲਾ ਰਾਜਪਾਲ ਸੀਸੀਐੱਸ ਹਰਿਆਣਾ ਐਗਰੀਕਚਲਰ ਯੂਨੀਵਰਸਿਟੀ (ਸੀਸੀਐੱਸਐੱਚਏਯੂ) ਹਿਸਾਰ ਦੇ ਮੇਨ ਰੇਡਰ ਹਨ। ਉਨ੍ਹਾਂ ਨੂੰ ਮੈਚ ਦੇ ਪਹਿਲੇ ਅੱਧ ਦੇ ਪਹਿਲੇ ਦੋ ਤਿੰਨ ਮਿੰਟ ਬਾਅਦ ਹੀ ਸੱਟ ਉਸ ਸਮੇਂ ਲੱਗੀ ਜਦ ਉਹਰ ੇਡ ਕਰ ਕੇ ਮੁੜ ਰਹੇ ਸਨ। ਉਨ੍ਹਾਂ ਦਾ ਮੱਥਾ ਵਿਰੋਧੀ ਟੀਮ ਯੂਨੀਵਰਸਿਟੀ ਆਫ ਐਗਰੀਕਚਲਰ ਐਂਡ ਹਾਰਟੀਕਲਚਰ ਸਾਇੰਸ (ਯੂਏਐੱਚਐੱਸ) ਸ਼ਿਵਾਮੋਗਾ ਦੇ ਖਿਡਾਰੀਆਂ ਦੇ ਸਿਰ ਨਾਲ ਟਕਰਾਅ ਗਿਆ। ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਏ। ਉਨ੍ਹਾਂ ਦੀਆਂ ਦੋਵਾਂ ਅੱਖਾਂ ਵਿਚਾਲੇ ਸੱਟ ਲੱਗ ਗਈ। ਸੀਸੀਐੱਸਐੱਚਏਯੂ ਨੇ ਇਹ ਮੁਕਾਬਲਾ 52-41 ਨਾਲ ਜਿੱਤਿਆ।