ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : 8 ਫਰਵਰੀ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਭਾਰਤੀ ਕੁੜੀਆਂ ਦਾ ਦੂਜਾ ਟੀ-20 ਮੈਚ 3 ਵਜੇ ਅਤੇ ਸ਼ਾਮ 7 ਵਜੇ ਭਾਰਤੀ ਮੁੰਡਿਆਂ ਦਾ ਟੀ-20 ਮੈਚ ਸ਼ੁਰੂ ਹੋ ਜਾਵੇਗਾ। ਈਡਨ ਪਾਰਕ ਆਕਲੈਂਡ ਵਿਖੇ ਹੋਣ ਵਾਲੇ ਮੈਚ ਵਿਚ ਭਾਰਤੀਆਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਾ ਹੈ।

42,000 ਦਰਸ਼ਕਾਂ ਦੇ ਲਈ ਸੀਟਾਂ ਦਾ ਪ੍ਬੰਧ ਕੀਤਾ ਗਿਆ ਹੈ ਅਤੇ ਬਹੁਤੀਆਂ ਟਿਕਟਾਂ ਲਗਪਗ ਵਿੱਕ ਗਈਆਂ ਹਨ। ਪੰਜਾਬੀਆਂ ਨੇ ਢੋਲ ਦਾ ਪ੍ਬੰਧ ਕਰ ਲਿਆ ਹੈ। ਬਹੁਤਿਆਂ ਨੇ ਛੁੱਟੀਆਂ ਕਰ ਲਈਆਂ ਹਨ ਅਤੇ ਕਈਆਂ ਨੇ ਸਵੇਰੇ ਉਠ ਕੇ ਪਹਿਲਾ ਕੰਮ ਤਰੀਕੇ ਨਾਲ ਇਹੀ ਕਰਨਾ ਹੈ ਤਾਂਕਿ ਕਿਸੇ ਤਰ੍ਹਾਂ ਮੈਚ ਨੂੰ ਅੱਖੀਂ ਵੇਖਿਆ ਜਾ ਸਕੇ। ਸੋ ਇਸ ਮੈਚ ਵਿਚ ਵੱਖਰਾ ਹੀ ਜਨੂੰਨ ਵੇਖਣ ਨੂੰ ਮਿਲੇਗਾ।