ਅੱਜ ਦੀ ਗ੍ਰਹਿ ਸਥਿਤੀ : 11 ਜਨਵਰੀ 2019, ਸ਼ੁੱਕਰਵਾਰ, ਪੋਹ ਮਹੀਨਾ, ਸ਼ੁਕਲ ਪੱਖ, ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦੀ ਭਦਰਾ : ਸਵੇਰੇ 4 ਵਜੇ ਤੋਂ ਸ਼ਾਮ 5.20

ਵਜੇ ਤਕ।


ਕੱਲ੍ਹ 12 ਜਨਵਰੀ, 2019 ਦਾ ਪੰਚਾਂਗ : ਸੰਵਤ ਵਿਰੋਧਕ੍ਰਿਤ 2075, ਸ਼ਕੇ 1940, ਦੱਖਣਾਇਨ, ਦੱਖਣ ਗੋਲ, ਹੇਮੰਤ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ ਸ਼ਸ਼ਠੀ 22 ਘੰਟੇ 05 ਮਿੰਟ ਤਕ ਉਸ ਤੋਂ ਬਾਅਦ ਸਪਤਮੀ, ਪੂਰਵ ਭਾਦਰਪਦ ਨਛੱਤਰ 08 ਘੰਟੇ 43 ਮਿੰਟ ਤਕ ਉਸ ਤੋਂ ਬਾਅਦ ਪਰਿਘ ਯੋਗ, ਮੀਨ 'ਚ ਚੰਦਰਮਾ।

ਮੇਖ : ਪਰਿਵਾਰਕ ਮੈਂਬਰ ਕਾਰਨ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ। ਕਾਰੋਬਾਰ 'ਚ ਨਿਵੇਸ਼ ਨਾ ਕਰੋ।

ਬ੍ਰਿਖ : ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇਗਾ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਪੁਰਾਣੇ ਮਿੱਤਰ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਮਿਥੁਨ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਜ਼ਿਆਦਾ ਮਿਹਨਤ ਕਰਨੀ ਪਵੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਯਾਤਰਾ ਜਾਂ ਸੈਰ-ਸਪਾਟੇ 'ਤੇ ਜਾਣ ਦੀ ਸੰਭਾਵਨਾ ਹੈ।

ਕਰਕ : ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪਰਤੀ ਹੋਵੇਗੀ। ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਆਰਥਿਕ ਮਾਮਲਿਆਂ 'ਚ ਜੋਖਮ ਨਾ ਚੁਕੋ। ਨਿੱਜੀ ਸਬੰਧ ਗੂੜ੍ਹੇ ਹੋਣਗੇ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਸਫਲਤਾ ਮਿਲੇਗੀ। ਸਿੱਖਿਆ ਮੁਕਾਬਲੇ 'ਚ ਸਫਲਤਾ ਮਿਲੇਗੀ।

ਕੰਨਿਆ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ।

ਤੁਲਾ : ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਰੋਜ਼ੀ-ਰੋਟੀ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ, ਪਰ ਮਹਿਲਾ ਅਧਿਕਾਰੀ ਕਾਰਨ ਤਣਾਅ ਮਿਲ ਸਕਦਾ ਹੈ।

ਬ੍ਰਿਸ਼ਚਕ : ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਕਿਸੇ ਮਹਿਮਾਨ ਦੀ ਆਮਦ ਹੋ ਸਕਦੀ ਹੈ।

ਧਨੁ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਚੱਲ ਜਾਂ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀਆਂ ਵਧਣਗੀਆਂ। ਯਾਤਰਾ ਦੀ ਸੰਭਾਵਨਾ ਹੈ।

ਮਕਰ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਭੱਜ-ਨੱਠ ਰਹੇਗੀ। ਵਪਾਰਕ ਯੋਜਨਾ ਸਫਲ ਹੋਵੇਗੀ। ਸਿੱਖਿਆ ਖੇਤਰ 'ਚ ਸਫਲਤਾ ਮਿਲੇਗੀ। ਦਿੱਤਾ ਕਰਜ਼ਾ ਵਾਪਸ ਆਵੇਗਾ।

ਕੁੰਭ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਚੀਜ਼ਾਂ 'ਚ ਵਾਧਾ ਹੋਵੇਗਾ। ਕਿਸੇ ਕੰਮ ਦੇ ਸਮਾਪਤ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਸਹਿਯੋਗ ਮਿਲੇਗਾ।

ਮੀਨ : ਕਾਰੋਬਾਰੀ ਯੋਜਨਾਵਾਂ ਸਫਲ ਹੋਣਗੀਆਂ। ਭਾਵੁਕਤਾ 'ਤੇ ਕੰਟਰੋਲ ਰੱਖੋ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ।

Posted By: Sukhdev Singh