ਅੱਜ ਦੀ ਗ੍ਰਹਿ ਸਥਿਤੀ :18 ਜੁਲਾਈ 2019, ਵੀਰਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਦੁੱਤੀਆ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ : 01.30 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ। ਪੱਛਮ

ਕੱਲ੍ਹ ਦੀ ਭੱਦਰਾ : ਰਾਤ 08.05 ਤੋਂ 20 ਜੁਲਾਈ ਨੂੰ 09.14 ਵਜੇ ਤਕ।


19 ਜੁਲਾਈ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਰਸਾਤ ਰੁਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ ਦੁੱਤੀਆ ਉਪਰੰਤ ਤ੍ਰਿਤੀਆ, ਧਨਿਸ਼ਠਾ ਨਛੱਤਰ ਉਪਰੰਤ ਸ਼ਤਭਿਸ਼ਾ ਨਛੱਤਰ, ਆਯੂਸ਼ਮਾਨ ਯੋਗ ਤਕ ਉਪਰੰਤ ਸੌਭਾਗਿਆ ਯੋਗ, ਮਕਰ ਵਿਚ ਚੰਦਰਮਾ ਉਪਰੰਤ ਕੁੰਭ ਵਿਚ।


ਮੇਖ : ਕੀਤੇ ਗਏ ਕੰਮਾਂ ਵਿਚ ਸਫਲਤਾ ਮਿਲੇਗੀ ਪਰ ਕਿਸੇ ਰਿਸ਼ਤੇਦਾਰ ਜਾਂ ਸਹਿਯੋਗੀ ਤੋਂ ਤਣਾਅ ਮਿਲ ਸਕਦਾ ਹੈ। ਆਰਥਿਕ ਜੋਖ਼ਮ ਨਾ ਚੁੱਕੋ।


ਬ੍ਰਿਖ : ਧਾਰਮਿਕ ਪ੍ਰਵਰਤੀ ਵਿਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤੂਆਂ ਵਿਚ ਵਾਧਾ ਹੋਵੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਸਨਮਾਨ ਵਧੇਗਾ।


ਮਿਥੁਨ : ਨਿੱਜੀ ਸਬੰਧ ਦ੍ਰਿੜ ਹੋਣਗੇ ਪਰ ਇਕ ਅਣਪਛਾਤਾ ਡਰ ਵੀ ਰਹੇਗਾ। ਪਰਿਵਾਰਕ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।


ਕਰਕ : ਗੁੱਸੇ 'ਤੇ ਕੰਟਰੋਲ ਰੱਖੋ। ਜ਼ੁਬਾਨ 'ਤੇ ਕੰਟਰੋਲ ਨਾ ਰੱਖਣ ਨਾਲ ਸਿਹਤ ਪ੍ਰਭਾਵਿਤ ਹੋਵੇਗਾ। ਸਿੱਖਿਆ ਪ੍ਰਤੀਯੋਗਤਾ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ।


ਸਿੰਘ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਧਾਰਮਿਕ ਰੁਚੀ ਵਧੇਗੀ। ਕਾਰੋਬਾਰੀ ਮਾਮਲਿਆਂ ਵਿਚ ਸਾਵਧਾਨੀ ਰੱਖੋ। ਲਾਪਰਵਾਹੀ ਨਾ ਵਰਤੀ ਜਾਵੇ।


ਕੰਨਿਆ : ਸਿੱਖਿਆ ਦੇ ਖੇਤਰ ਵਿਚ ਜ਼ਿਆਦਾ ਮਿਹਨਤ ਕਰਨੀ ਪਵੇਗੀ। ਪਰਿਵਰਤਨ ਦਾ ਸਮਾਂ ਹੈ। ਕੁਝ, ਸਰੀਰਕ, ਮਾਨਸਿਕ ਤਣਾਅ ਵੀ ਮਿਲ ਸਕਦਾ ਹੈ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।


ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਿਸੇ ਰਿਸ਼ਤੇਦਾਰ ਜਾਂ ਮਿੱਤਰ ਨਾਲ ਕਲੇਸ਼ ਹੋ ਸਕਦਾ ਹੈ। ਕਾਰੋਬਾਰੀ ਯੋਜਨਾ ਸਫਲ ਹੋਵੇਗੀ।


ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਸਨਮਾਨ ਤੇ ਕੀਰਤੀ ਵਿਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਯਾਤਰਾ ਸੁਖਦ ਰਹੇਗੀ।


ਧਨੁ : ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਨਿੱਜੀ ਸਬੰਧ ਦ੍ਰਿੜ ਹੋਣਗੇ ਪਰ ਪਤੀ-ਪਤਨੀ ਜੀਵਨ 'ਚ ਤਣਾਅ ਆ ਸਕਦਾ ਹੈ। ਸੰਤਾਨ ਦੇ ਸਲੂਕ ਕਾਰਨ ਚਿੰਤਾ ਮਿਲੇਗੀ।


ਮਕਰ : ਰੋਗ ਅਤੇ ਵਿਰੋਧੀ ਤਣਾਅ ਦੇ ਸਕਦੇ ਹਨ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ।


ਕੁੰਭ : ਘਰੇਲੂ ਚੀਜ਼ਾਂ ਵਿਚ ਵਾਧਾ ਹੋਵੇਗਾ। ਰੁਝੇਵੇਂ ਵਧਣਗੇ। ਮਨ ਨੂੰ ਸ਼ਾਂਤ ਕਰਨ ਲਈ ਕਨੇਰ ਦੇ ਬੂਟੇ ਲਗਾਓ। ਸੰਤਾਨ ਕਾਰਨ ਚਿੰਤਤ ਰਹੋਗੇ।


ਮੀਨ : ਪਰਿਵਾਰਕ ਕੰਮਾਂ ਵਿਚ ਰੁੱਝੇ ਰਹੋਗੇ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਯਾਤਰਾ 'ਤੇ ਜਾਣ ਦੀ ਸੰਭਾਵਨਾ ਅਤੇ ਸੁਖਦ ਰਹਿਣ ਦੀ ਆਸ ਹੈ।

Posted By: Jagjit Singh