ਸ਼ੰਭੂ ਗੋਇਲ, ਲਹਿਰਾਗਾਗਾ : ਪਿੰਡ ਸੰਗਤੀਵਾਲਾ ਕੋਲੋਂ ਲੰਘਦੀ ਘੱਗਰ ਬ੍ਰਾਂਚ ਨਹਿਰ 'ਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਲਵਪ੍ਰੀਤ ਗਿਰ (18) ਪੁੱਤਰ ਓਮ ਪ੍ਰਕਾਸ਼ ਗਿਰ ਅਤੇ ਹਰਪ੍ਰੀਤ ਗਿਰ (16) ਪੁੱਤਰ ਪਵਿੱਤਰ ਗਿਰ ਵਾਸੀ ਬਿਗੜਵਾਲ ਘੱਗਰ ਬ੍ਰਾਂਚ ਨਹਿਰ ਪਿੰਡ ਸੰਗਤੀਵਾਲਾ ਵਿਖੇ ਨਹਾ ਰਹੇ ਸਨ। ਇਸ ਦੌਰਾਨ ਨਹਾਉਂਦੇ ਹੋਏ ਉਹ ਪਾਣੀ ਦੇ ਤੇਜ਼ ਬਹਾਅ 'ਚ ਰੁੜ੍ਹ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਤਾ ਲੱਗਣ 'ਤੇ ਸਥਾਨਕ ਲੋਕਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਨਹਿਰ 'ਚੋਂ ਕੱਢੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ।