ਸਟਾਫ਼ ਰਿਪੋਰਟਰ, ਬਰਨਾਲਾ :

ਜੀਐਸ. ਪਬਲਿਕ ਸੀਨੀ. ਸੈਕੰ. ਸਕੂਲ, ਧੌਲਾ ਦੇ ਚੇਅਰਮੈਨ ਰਿਸ਼ਵ ਜੈਨ ਤੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੰਬਰ 'ਚ ਐਸਓਐਫ. ਸੰਸਥਾ ਵਲੋਂ ਇੰਟਰਨੈਸ਼ਨਲ ਪੱਧਰ 'ਤੇ ਇੰਗਲਿਸ਼ ਓਲੰਪੀਅਡ ਟੈਸਟ ਲਏ ਗਏ ਸਨ, ਜਿਨ੍ਹਾਂ 'ਚੋਂ ਸੰਸਥਾ ਦੇ ਸੱਤ ਵਿਦਿਆਰਥੀਆਂ ਨੇ ਗੋਲਡ ਮੈਡਲ ਪ੍ਾਪਤ ਕਰਕੇ ਸੰਸਥਾ ਤੇ ਮਾਪੇ ਸਾਹਿਬਾਨ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਤੇ ਪਿ੍ੰਸੀਪਲ ਇੰਦਰਜੀਤ ਸਿੰਘ ਵੱਲੋਂ ਹੋਣਹਾਰ ਵਿਦਿਅਰਥੀ ਸੋਨਾਲੀ, ਰਾਣਾ ਰੁਕਸਾਨ, ਇੰਦਰਜੀਤ ਸਿੰਘ, ਜਤਿੰਦਰਪਾਲ, ਭਵਨਵੀਰ, ਸੁਖਮਨ ਤੇ ਅਰਸ਼ਦੀਪ ਕੌਰ ਨੂੰ ਗੋਲਡ ਮੈਡਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਅੰਗਰੇਜੀ ਦੇ 4 ਅਧਿਆਪਕ ਸਾਹਿਬਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਆਰਡੀਨੇਟਰ ਰਜਨੀ ਸ਼ਰਮਾਂ, ਸੰਦੀਪ ਕੌਰ, ਸਮੂਹ ਸਟਾਫ ਤੇ ਵਿਦਿਆਰਥੀ ਹਾਜਿਰ ਸਨ