ਯਾਦਵਿੰਦਰ ਸਿੰਘ ਭੁੱਲਰ, ਸੰਗਰੂਰ : Sangroor Lok Sabha Election Result 2019 Live Updations : ਆਮ ਆਦਮੀ ਪਾਰਟੀ ਦੀ ਝੋਲੀ ਸਿਰਫ਼ ਭਗਵੰਤ ਮਾਨ ਹੀ ਸੰਗਰੂਰ ਦੀ ਸੀਟ ਪਾ ਸਕੇ। ਸੰਗਰੂਰ ਵਿਚ ਤ੍ਰਿਕੋਣਾ ਮੁਕਾਬਲਾ ਸੀ ਪਰ ਭਗਵੰਤ ਮਾਨ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਅਤੇ ਕਾਂਗਰਸ ਦੇ ਕੇਵਲ ਸਿੰਘ ਢਿਲੋਂ ਆਪਣੀ ਸੀਟ ਨਹੀਂ ਬਚਾ ਸਕੇ।ਭਗਵੰਤ ਮਾਨ ਨੇ ਇਹ ਸੀਟ 1 ਲੱਖ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀ।

ਕਿਸ ਨੂੰ ਕਿੰਨੀਆਂ ਵੋਟਾਂ ਪਈਆਂ...

ਭਗਵੰਤ ਮਾਨ - ਆਪ - 4,12,201

ਪਰਮਿੰਦਰ ਸਿੰਘ ਢੀਂਡਸਾ - ਸ਼੍ਰੋਅਦ - 2,62,622

ਕੇਵਲ ਸਿੰਘ ਢਿਲੋਂ - ਕਾਂਗਰਸ - 3,02,549

ਜਿੱਤ ਦਾ ਫਰਕ : 1 ਲੱਖ 10 ਹਜ਼ਾਰ

Live Updation :

04:21PM:

ਲੋਕ ਸਭਾ ਹਲਕੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ 70 ਹਜ਼ਾਰ ਵੋਟਾਂ ਨਾਲ ਲੀਡ ਕਰਨ ਦੀ ਖੁਸ਼ੀ 'ਚ ਭਵਾਨੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਭੰਗੜੇ ਪਾਏ ਗਏ।

3:30PM

1:43PM

ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਉਮੀਦਵਾਰ ਭਗਵੰਤ ਮਾਨ ਦੀ ਇਤਿਹਾਸਕ ਦੂਸਰੀ ਜਿੱਤ ' ਤੇ ਸੰਗਰੂਰ 'ਚ ਹੋ ਰਹੀ ਵੋਟਾਂ ਦੀ ਗਿਣਤੀ ਸਥਾਨ ਤੇ ਵਿਧਾਇਕ ਤੇ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਦੀ ਲਗਾਤਾਰ ਦੂਸਰੀ ਵਾਰ ਇਤਿਹਾਸਿਕ ਜਿੱਤ ਨਾਲ ਪੰਜਾਬ 'ਚ ਆਮ ਆਦਮੀ ਪਾਰਟੀ ਮੁੜ ਜ਼ੀਰੋ ਤੋਂ ਆਪਣਾ ਸਫ਼ਰ ਸ਼ੁਰੂ ਕਰੇਗੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਕਰਕੇ ਸਾਰੀਆਂ ਹੀ ਰਵਾਇਤੀ ਪਾਰਟੀਆਂ ਦੇ ਸਮੀਕਰਨ ਵਿਗਾੜ ਦੇਵੇਗੀ। ਇਸ ਮੌਕੇ ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਆਗੂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਭਗਵੰਤ ਮਾਨ ਨੂੰ ਵਧਾਈ ਦਿੱਤੀ ।

1:27 PM

ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਸੱਤਰ ਹਜ਼ਾਰ ਤੋਂ ਵੱਧ ਵੋਟਾਂ ਦੇ ਅੱਗੇ ਚੱਲਣ 'ਤੇ ਵਰਕਰਾਂ ਨੇ ਪਾਏ ਭੰਗੜੇ। ਪ੍ਰਸਿੱਧ ਗੀਤਕਾਰ ਤੇ ਭਗਵੰਤ ਮਾਨ ਦੇ ਪੋਲਿੰਗ ਏਜੰਟ ਪੰਨੂ ਕਾਤਰੋਂ ਕਾਰ ਸਮੇਤ ਆਪ ਦੇ ਆਗੂ ਅਤੇ ਵਰਕਰਾਂ ਨੇ ਭਗਵੰਤ ਮਾਨ ਦੀ ਜਿੱਤ ਦੇ ਜਸ਼ਨ ਮਨਾਉਂਦਿਆਂ "ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ, ਪਰ ਦੱਬਦਾ ਕਿੱਥੇ ਐ" ਗੀਤ ਲਾ ਕੇ ਸੜਕ 'ਤੇ ਭੰਗੜੇ ਪਾਏ।

ਭਗਵੰਤ ਮਾਨ ਨੇ ਆਪਣੀ ਪੂਰੀ ਚੋਣ ਪ੍ਰਚਾਰ ਦੌਰਾਨ ਇਹ ਗੀਤ ਨੂੰ ਖ਼ੂਬ ਵਜਾਇਆ। ਨੌਜਵਾਨਾਂ ਨੇ ਇਸੇ ਜੋਸ਼ ਤਹਿਤ ਚੋਣ ਤੋਂ ਪਹਿਲਾਂ ਵੀ ਭੰਗੜੇ ਪਾਏ ਤੇ ਅੱਜ ਜਿੱਤ ਦੇ ਜਸ਼ਨ 'ਚ ਵੀ ਖੂਬ ਭੰਗੜੇ ਪਾ ਕੇ ਭਗਵੰਤ ਮਾਨ ਨੂੰ ਵਧਾਈ ਦਿੱਤੀ।

12:01 PM

ਸੰਗਰੂਰ ਲੋਕ ਸਭਾ ਚੋਣਾਂ ਦੇ ਰੁਝਾਨ 6ਵੇਂ ਰਾਊਂਡ ਗਿਣਤੀ ਦੀ ਪ੍ਰਕਿਰਿਆ ਜਾਰੀ: ਭਗਵੰਤ ਮਾਨ 192816 ਵੋਟਾਂ ਨਾਲ ਅੱਗੇ।

INC : 146308

SAD: 117080

AAP: 192816

SAD (A) : 25343

PDA : 7797

Nota : 3115

---------------

Margin: 46508 (Maan Lead)

11.10 AM

ਸੰਗਰੂਰ ਲੋਕ ਸਭਾ ਚੋਣਾਂ ਦੇ ਰੁਝਾਨ ਦੇ ਚੌਥੇਂ ਰਾਊਂਡ ਗਿਣਤੀ ਪ੍ਰਕਿਰਿਆ ਜਾਰੀ, ਭਗਵੰਤ ਮਾਨ 33535 ਨਾਲ ਅੱਗੇ।

ਆਮ ਆਦਮੀ ਪਾਰਟੀ (ਭਗਵੰਤ ਮਾਨ): 135055

ਕਾਂਗਰਸ (ਕੇਵਲ ਸਿੰਘ ਢਿੱਲੋ): 101520

ਸ਼੍ਰੋਮਣੀ ਅਕਾਲੀ ਦਲ (ਬ) (ਪਰਮਿੰਦਰ ਸਿੰਘ ਢੀਂਡਸਾ) : 82162

ਸ਼ੋਮਣੀ ਅਕਾਲੀ ਦਲ (ਟਕਸਾਲੀ) (ਸਿਮਰਜੀਤ ਸਿੰਘ ਮਾਨ ) : 19377

ਪੀਡੀਏਸ(ਜੱਸੀ ਜਸਰਾਜ): 5921

10:50 AM: ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਦੇ ਉਮੀਦਵਾਰ ਤੇ ਸੂਬਾ ਪ੍ਰਧਾਨ ਭਗਵੰਤ ਮਾਨ 26457 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਤੀਸਰੇ ਰਾਊਂਡ 'ਚ 105792 ਵੋਟਾਂ, ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 79335 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ 65918 ਵੋਟਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੂੰ 14257 ਵੋਟਾਂ , ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਨੂੰ 4935 ਵੋਟਾਂ ਪਈਆਂ ਹਨ। ਭਗਵੰਤ ਮਾਨ 26457 ਵੋਟਾਂ ਤੇ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੂਜੇ ਸਥਾਨ 'ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਤੀਜੇ ਸਥਾਨ 'ਤੇ ਚੱਲ ਰਹੇ ਹਨ। ਆਪ ਦੇ ਭਗਵੰਤ ਮਾਨ ਹਾਲੇ ਤੱਕ ਕਿਸੇ ਵੀ ਰਾਉਡ ਵਿੱਚ ਪੱਛੜੇ ਨਹੀਂ ਹਨ। ਉਨ੍ਹਾਂ ਨੇ ਆਪਣੀ ਬੜਤ ਬਣਾਈ ਹੋਈ ਹੈ।

10:07 AM: ਸੰਗਰੂਰ ਲੋਕ ਸਭਾ ਚੋਣਾਂ ਦੇ ਰੁਝਾਨ 2nd ਰਾਊਂਡ ਗਿਣਤੀ ਪ੍ਰਕਿਰਿਆ ਜਾਰੀ

ਕਾਂਗਰਸ 46557, ਅਕਾਲੀ ਦਲ 39572, ਆਪ 69080।

09:40 : ਸੰਗਰੂਰ ਦੇ ਗਿਣਤੀ ਵਾਲੀ ਜਗ੍ਹਾ ਦੀਆਂ ਵੱਖ ਵੱਖ ਤਸਵੀਰਾਂ ਅਕਾਲੀ ਅਤੇ ਕਾਂਗਰਸੀ ਗਿਣਤੀ ਏਜੰਟ

09:35 AM : ਸੰਗਰੂਰ ਲੋਕ ਸਭਾ ਚੋਣਾਂ ਦੇ ਰੁਝਾਨਾਂ ਦੇ ਦੂਸਰੇ ਗੇੜ ਦੀ ਗਿਣਤੀ ਪ੍ਰਕਿਰਿਆ ਜਾਰੀ ਹੈ।

CONG : 28819

SAD: 26061

AAP: 45043

SAD (A) : 6687

Jassi jasraj: 1747

Margin: 16264

09:15 AM : ਰੁਝਾਨਾਂ ਦੇ ਦੂਸਰੇ ਗੇੜ ਦੀ ਗਿਣਤੀ ਪ੍ਰਕਿਰਿਆ ਜਾਰੀ ਹੈ।

cong. 16251

sad . 15356

app. 26850

sad (a). 3902

pda. 1048

Posted By: Seema Anand