ਪੱਤਰ ਪ੫ੇਰਕ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਟਰੱਕਾਂ ਦੇ ਟਾਇਰ ਚੋਰੀ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਕੋਲ ਮਹਿੰਦਰ ਸਹਿਗਲ ਵਾਸੀ ਈਗਲ ਟਰੇਡਰਜ਼ ਬਾਈਪਾਸ ਰਾਜਪੁਰਾ ਨੇ ਬਿਆਨ ਦਰਜ਼ ਕਰਵਾਏ ਕਿ ਉਸ ਦੀ ਬਾਈਪਾਸ ਰਾਜਪੁਰਾ ਨੇੜੇ ਈਗਲ ਟਰੇਡਰਜ਼ ਨਾਮਕ ਟਰਾਂਸਪੋਰਟ ਹੈ। ਜਿਸ ਤੇ ਉਨ੍ਹਾਂ ਦੇ 2 ਟਰੱਕ ਬਾਹਰ ਖੜ੍ਹੇ ਸਨ ਤਾਂ ਕੋਈ ਅਣਪਛਾਤੇ ਵਿਅਕਤੀ ਟਰੱਕਾਂ ਦੇ 2-2 ਟਾਇਰ ਸਮੇਂਤ ਰਿੰਮ ਚੋਰੀ ਕਰਕੇ ਲੈ ਗਏ। ਜਿਸ ਤੇ ਥਾਣਾ ਸਿਟੀ ਪੁਲਿਸ ਨੇ ਉਕਤ ਮਾਮਲੇ 'ਚ ਟਾਇਰ ਚੋਰੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।