ਪ੍ਰਿਤਪਾਲ ਸਿੰਘ , ਮਾਨਸਾ : ਬੁੱਧਵਾਰ ਸ਼ਾਮ ਮਾਨਸਾ ਜ਼ਿਲ੍ਹੇ 'ਚ ਪਏ ਮੀਂਹ ਕਾਰਣ ਛੱਤ ਡਿੱਗਣ ਨਾਲ ਭੱਠਾ ਮਜ਼ਦੂਰ ਦੀ 5 ਸਾਲਾ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਦਰੀਆਪੁਰ ਦਾ ਵਾਸੀ ਪ੍ਰਦੀਪ ਕੁਮਾਰ ਆਪਣੇ ਪਰਿਵਾਰ ਸਮੇਤ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਟਾਂਡੀਆਂ ਵਿਖੇ ਇੱਕ ਝੋਂਪੜੀ ਨੁਮਾ ਘਰ ਵਿੱਚ ਰਹਿੰਦਾ ਸੀ ਅਤੇ ਪਿੰਡ ਰਾਏਪੁਰ ਵਿੱਚ ਭੱਠੇ 'ਤੇ ਮਜਦੂਰ ਵਜੋਂ ਕੰਮ ਕਰਦਾ ਸੀ। ਬੁੱਧਵਾਰ ਨੂੰ ਸ਼ਾਮ ਵਕਤ ਮੀਂਹ ਆਉਣ ਨਾਲ ਉੱਕਤ ਮਜ਼ਦੂਰ ਦੇ ਕਮਰੇ ਦੀ ਛੱਤ ਡਿੱਗ ਗਈ। ਘਟਨਾ ਸਮੇਂ ਮਜ਼ਦੂਰ ਪ੍ਰਦੀਪ ਕੁਮਾਰ ਦੀ 5 ਸਾਲਾ ਧੀ ਕਮਰੇ ਵਿੱਚ ਮੌਜੂਦ ਸੀ। ਛੱਤ ਡਿੱਗਣ ਨਾਲ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਮਾਸਕੀ ਵਜੋਂ ਹੋਈ ਹੈ।

Posted By: Jagjit Singh