ਜਗਤਾਰ ਸਿੰਘ ਧੰਜਲ, ਮਾਨਸਾ : ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਆਪਣੀ ਗਤੀਸ਼ੀਲ ਅਗਵਾਈ ਹੇਠ ਮਾਨਸਾ ਜ਼ਿਲ੍ਹੇ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਚ ਸਭ ਤੋਂ ਵੱਧ ਸੁਧਾਰ ਲਿਆਉਣ ਲਈ ਅੱਜ ਇੰਡੀਆ ਟੂਡੇ ਸੰਮੇਲਨ ਦੌਰਾਨ ਅਵਾਰਡ ਪ੍ਾਪਤ ਕੀਤਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਹੋਏ ਸੰਮੇਲਨ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਡੀਸੀ ਨੇ ਕਿਹਾ ਕਿ ਵਿਸ਼ਵ ਬੈਂਕ ਪ੍ਾਜੈਕਟ ਤਹਿਤ ਮੌਜੂਦਾ ਸਮੇਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 12 ਨਵੇਂ ਵਾਟਰ ਵਰਕਸ ਬਣਾਏ ਜਾਣੇ ਹਨ। ਜਿਸ 'ਤੇ ਤਕਰੀਬਨ 1602.02 ਲੱਖ ਰੁਪਏ ਦਾ ਖਰਚ ਆਵੇਗਾ ਇਨ੍ਹਾਂ ਵਿਚੋਂ 7 ਮੌਜੂਦਾ ਸਮੇਂ ਚੱਲ ਰਹੇ ਹਨ ਅਤੇ ਬਾਕੀ ਵੀ 31 ਮਾਰਚ 2019 ਤਕ ਤਿਆਰ ਕਰਵਾ ਕੇ ਚਾਲੂ ਕਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਇਸ ਪ੍ਾਜੈਕਟ ਤਹਿਤ 66 ਪਿੰਡਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਹਨ ਇਸ 'ਤੇ 4.78 ਕਰੋੜ ਰੁਪਏ ਦਾ ਖ਼ਰਚ ਆਇਆ ਹੈ ਇਸ ਪ੍ਾਜੈਕਟ ਦੇ ਫਲਸਰੂਪ 19566 ਘਰਾਂ ਨੂੰ ਲਾਭ ਮਿਲਿਆ ਹੈ

ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਪੇਂਡੂ) ਦੇ ਤਹਿਤ ਮਾਨਸਾ ਦੀਆਂ 245 ਗਰਾਮ ਪੰਚਾਇਤਾਂ ਵਿਚ 17628 ਪਖਾਨੇ ਬਣਾਉਣ ਦਾ ਟੀਚਾ ਹੈ 16635 ਪਖਾਨੇ ਹੁਣ ਤਕ ਬਣਾਏ ਜਾ ਚੁੱਕੇ ਹਨ ਇਸ ਪ੍ਾਜੈਕਟ ਤਹਿਤ ਪਖ਼ਾਨਾ ਬਣਾਉਣ ਲਈ ਹਰੇਕ ਲਾਭਪਾਤਰੀ ਨੂੰ ਤਿੰਨ ਕਿਸ਼ਤਾਂ ਵਿਚ 15,000 ਰੁਪਏ ਦਿੱਤੇ ਗਏ ਹਨ, ਇਸ ਲਈ ਮਾਰਚ 2018 ਵਿਚ ਮਾਨਸਾ ਜ਼ਿਲ੍ਹੇ ਨੂੰ ਓਡੀਐੱਫ (ਖੁਲੇ 'ਚ ਪਖ਼ਾਨਾ ਜਾਣ ਮੁਕਤ) ਮੁਕਤ ਐਲਾਨਿਆ ਗਿਆ ਇਸ ਪ੍ਾਜੈਕਟ ਦੀ ਲਾਗਤ 3097.50 ਲੱਖ ਰੁਪਏ ਸੀ ਜਿਸ ਵਿਚੋਂ 2522 ਲੱਖ ਰੁਪਏ ਦੇ ਫੰਡ ਪ੍ਾਪਤ ਕੀਤੇ ਜਾ ਚੁੱਕੇ ਹਨਇਸ ਤੋਂ ਇਲਾਵਾ ਲੋਕਾਂ ਨੂੰ ਖੁਲ੍ਹੇ 'ਚ ਪਖਾਨੇ ਲਈ ਨਾ ਜਾਣ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮਾਂ, ਸਵਸਥ ਰੱਥ ਅਤੇ ਹੋਰ ਵਰਕਸ਼ਾਪ ਕਰਵਾਈਆਾਂ ਗਈਆਂ ਹਨ

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਪਖ਼ਾਨੇ ਦੀ ਵਰਤੋਂ ਕਰਨ ਸਬੰਧੀ ਪ੍ੇਰਿਤ ਕਰਨ ਲਈ ਸਵੇਰੇ ਵੇਲੇ ਨਿਗਰਾਨ ਕਮੇਟੀਆਂ ਲਾਈਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵੱਖ-ਵੱਖ 102547 ਲੋਕਾਂ ਨੂੰ ਲਾਭ ਮਿਲਿਆ ਹੈਉਨ੍ਹਾਂ ਜ਼ਿਲੇ੍ਹ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਇਸ ਪ੍ਾਜੈਕਟ ਦੀ ਸਫ਼ਲਤਾ ਲਈ ਲਗਨ ਨਾਲ ਕੰਮ ਕੀਤਾ ਹੈ ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ 237 ਪਿੰਡ ਹਨ, 245 ਗਰਾਮ ਪੰਚਾਇਤਾਂ ਅਤੇ 64 ਹੋਰ ਆਬਾਦੀ ਵਾਲੇ ਇਲਾਕੇ ਹਨ 237 ਪਿੰਡਾਂ ਵਿਚ 237 ਹੀ ਆਰਓ ਪਲਾਂਟ ਹਨਇਸ ਜ਼ਿਲ੍ਹੇ ਵਿਚ 162 ਵਾਟਰ ਸਪਲਾਈ ਸਕੀਮਾਂ ਹਨ, ਜਿੰਨ੍ਹਾਂ ਵਿਚੋਂ 146 ਨਹਿਰੀ ਅਤੇ 16 ਟਿਊਬਵੈਲ ਆਧਾਰਿਤ ਹਨ ਜੋ ਕਿ ਕਾਮਯਾਬੀ ਨਾਲ ਚੱਲ ਰਹੀਆਂ ਹਨਇਨ੍ਹਾਂ ਸਕੀਮਾਂ ਵਿਚੋਂ 90 ਸਕੀਮਾਂ ਵਾਟਰ ਸਪਲਾਈ ਵਿਭਾਗ ਅਤੇ 72 ਸਕੀਮਾਂ ਗਰਾਮ ਪੰਚਾਇਤਾਂ ਜਾਂ ਗਰਾਮ ਪੰਚਾਇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੁਆਰਾ ਚਲਾਈਆਂ ਜਾ ਰਹੀਆਂ ਹਨ। ਮਾਨਸਾ ਦੀ ਮੌਜੂਦਾ ਜਨਸੰਖਿਆ 608948 ਹੈ ਅਤੇ ਕੁੱਲ 110584 ਘਰ ਹਨ ਜਿੰਨਾਂ ਵਿਚੋਂ 68683 ਘਰਾਂ ਕੋਲ ਵਾਟਰ ਸਪਲਾਈ ਕੁਨੈਕਸ਼ਨ ਹਨ