ਜੇਐੱਨਐੱਨ, ਲੁਧਿਆਣਾ : ਪੰਜਾਬ ਵਿਚ ਮੰਗਲਵਾਰ ਨੂੰ ਮੌਨਸੂਨ ਰੱਜ ਕੇ ਵਰ੍ਹਿਆ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪੰਜਾਬ ਵਿਚ ਅਗਲੇ ਚਾਰ ਦਿਨਾਂ ਤਕ ਬਾਰਿਸ਼ ਦੇ ਆਸਾਰ ਹਨ। ਕੁਝ ਥਾਵਾਂ 'ਤੇ ਤੇਜ਼ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਵਿਭਾਗ ਅਨੁਸਾਰ 19 ਅਗਸਤ ਤੋਂ ਬਾਅਦ ਹੀ ਮੌਸਮ ਸਾਫ਼ ਹੋਵੇਗਾ।

ਮੰਗਲਵਾਰ ਨੂੰ ਸਵੇਰੇ ਪੰਜ ਵਜੇ ਤੋਂ ਦਸ ਵਜੇ ਤਕ ਪੰਜਾਬ ਦੇ ਕਈ ਇਲਾਕਿਆਂ ਵਿਚ ਬਾਰਿਸ਼ ਹੋਈ। ਪਠਾਨਕੋਟ 'ਚ ਸਭ ਤੋਂ ਜ਼ਿਆਦਾ 115 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਜਦਕਿ ਲੁਧਿਆਣੇ ਵਿਚ 84 ਐੱਮਐੱਮ, ਜਲੰਧਰ ਵਿਚ 64 ਐੱਮਐੱਮ ਤੇ ਕਪੂਰਥਲਾ ਵਿਚ 30 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਦੂਜੇ ਪਾਸੇ ਬਠਿੰਡਾ 'ਚ ਦੋ ਤੇ ਪਟਿਆਲਾ ਵਿਚ ਚਾਰ ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

Posted By: Jagjit Singh