ਪੱਤਰ ਪ੍ਰਰੇਰਕ, ਲੁਧਿਆਣਾ : ਜੱਜ ਅਤੁਲ ਕਸਾਨਾ ਦੀ ਅਦਾਲਤ ਵਿਚ ਸਾਲ 1995 ਵਿਚ ਘੰਟਾ ਘਰ ਚੌਂਕ ਦੇ ਕੋਲ ਹੋਏ ਬੰਬ ਧਮਾਕੇ ਮਾਮਲੇ ਵਿਚ ਅੱਤਵਾਦੀ ਜਗਤਾਰ ਸਿੰਘ ਹਵਾਰਾ ਕੇਸ ਦੀ ਸੁਣਵਾਈ ਅੱਗੇ ਵਧਾ ਕੇ 22 ਅਗਸਤ ਨੂੰ ਕਰ ਦਿੱਤੀ ਹੈ। ਅਗਲੀ ਪੇਸ਼ੀ 'ਤੇ ਵੀਡੀਓ ਕਾਨਫਰੰਸਿੰਗ ਰਾਹੀਂ ਤਿਹਾੜ ਜੇਲ੍ਹ ਤੋਂ ਅੱਤਵਾਦੀ ਹਵਾਰਾ ਦਾ ਬਿਆਨ ਦਰਜ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ 1995 ਵਿਚ ਘੰਟਾ ਘਰ ਚੌਂਕ ਕੋਲ ਹੋਏ ਬੰਬ ਧਮਾਕੇ ਵਿਚ ਨਾਮਜ਼ਦ ਕੀਤਾ ਸੀ। ਸ਼ਿਕਾਇਤਕਰਤਾ ਅਤੇ ਬਚਾਅ ਪੱਖ ਦੇ ਵਕੀਲਾਂ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਦਰਜ ਕਰਵਾਉਣ ਨੂੰ ਲੈ ਕੇ ਕਾਫ਼ੀ ਅਰਸੇ ਤੋਂ ਬਹਿਸ ਚੱਲ ਰਹੀ ਸੀ।

ਸ਼ਿਕਾਇਤਕਰਤਾ ਚਾਹੁੰਦੇ ਸਨ ਕਿ ਅੱਤਵਾਦੀ ਹਵਾਰਾ ਦਾ ਬਿਆਨ ਕਾਨਫ਼ਰੰਸ ਰਾਹੀਂ ਦਰਜ ਹੋਵੇ ਕਿਉਂਕਿ ਉਨ੍ਹਾਂ ਅਨੁਸਾਰ ਜੇ ਹਵਾਰਾ ਲੁਧਿਆਣਾ ਜੇਲ੍ਹ ਵਿਚੋਂ ਆਉਂਦਾ ਹੈ ਤਾਂ ਇਥੇ ਕੋਈ ਗੜਬੜੀ ਹੋ ਸਕਦੀ ਹੈ ਜਦਕਿ ਬਚਾਅ ਪੱਖ ਦੇ ਵਕੀਲ ਇਸ ਗੱਲ ਦਾ ਵਿਰੋਧ ਕਰ ਰਹੇ ਸੀ।