ਪੱਤਰ ਪ੫ੇਰਕ, ਖੰਨਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਬਾਰ੍ਹਵੀ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਨੇ ਮੁੰਬਈ ਮਹਾਂਰਾਸ਼ਟਰ ਵਿਖੇ ਬਾਕਸਿੰਗ ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਸ਼ਾਨਦਾਰ ਪ੫ਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗ਼ਾ ਜਿੱਤ ਕੇ ਰਾਸ਼ਟਰੀ ਪੱਧਰ 'ਤੇ ਸਕੂਲ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਹਰਸ਼ਿਤਾ ਮੋਦੀ ਦੇ ਅੱਜ ਸਕੂਲ ਪੁੱਜਣ 'ਤੇ ਸਕੂਲ ਪਿ੫ੰਸੀਪਲ ਰਾਜਿੰਦਰ ਸਿੰਘ ਤੇ ਸਟਾਫ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਪਿ੫ੰਸੀਪਲ ਰਾਜਿੰਦਰ ਸਿੰਘ ਨੇ ਕਿਹਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜਰੂਰੀ ਹਨ, ਕਿਉਂਕਿ ਖੇਡਾਂ ਸਰੀਰਿਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ 'ਚ ਹਿੱਸਾ ਪਾਉਂਦੀਆਂ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਇਸੇ ਤਰ੍ਹਾਂ ਲਗਨ ਤੇ ਮਿਹਨਤ ਨਾਲ ਖੇਡਾਂ ਤੇ ਪੜ੍ਹਾਈ 'ਚ ਮੱਲ੍ਹਾਂ ਮਾਰ ਕੇ ਸੰਸਥਾਂ ਤੇ ਸ਼ਹਿਰ ਦਾ ਨਾਮ ਰੌਸ਼ਨ ਕਰਨ ਲਈ ਪ੫ੇਰਿਤ ਕੀਤਾ। ਉਨ੍ਹਾਂ ਸਕੂਲ ਦੇ ਪੀਟੀਆਈ ਜਸਵਿੰਦਰ ਕੁਮਾਰ, ਹਰਸ਼ਿਤਾ ਦੇ ਪਿਤਾ ਮੁਨੀਸ਼ ਮੋਦੀ ਤੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਲੈਕ. ਬਹਾਦਰ ਸਿੰਘ, ਕਿਰਨ ਬਾਲਾ, ਰਾਜ ਰਾਣੀ, ਗੁਰਿੰਦਰ ਕੌਰ, ਅੰਜੂ ਭਾਰਦਵਾਜ, ਕੁਲਵੀਰ ਕੌਰ, ਬਲਜਿੰਦਰ ਕੌਰ, ਸੰਜੀਵ ਕੁਮਾਰ ਟੰਡਨ, ਅਵਤਾਰ ਸਿੰਘ ਐੱਸਐੱਲਏ ਆਦਿ ਹਾਜ਼ਰ ਸਨ।