ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਪੀਏਯੂ ਲੁਧਿਆਣਾ ਜਿੱਥੇ ਕਿਸਾਨਾਂ ਦਾ ਖੇਤੀ ਖੇਤਰ 'ਚ ਮਾਰਗਦਰਸ਼ਨ ਕਰਦੀ ਹੈ ਉਥੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਮਾਣ-ਸਨਮਾਨ ਵੀ ਕਰਦੀ ਹੈ। ਇਸੇ ਲਈ 15 ਮਾਰਚ ਨੂੰ ਲੱਗਣ ਵਾਲੇ ਦੋ ਰੋਜ਼ਾ ਕਿਸਾਨ ਮੇਲੇ ਮੌਕੇ ਖੇਤੀਬਾੜੀ, ਬਾਗ਼ਬਾਨੀ ਤੇ ਹੋਰ ਸਹਾਇਕ ਧੰਦਿਆਂ 'ਚ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਗੁਰਵਿੰਦਰ ਸਿੰਘ ਸੰਧੂ ਤੇ ਸਰਬਜੀਤ ਸਿੰਘ ਿਢੱਲੋਂ ਨੂੰ ਮੁੱਖ ਮੰਤਰੀ ਪੁਰਸਕਾਰ ਮਿਲੇਗਾ, ਜਦਕਿ ਪ੍ਦੀਪ ਸਿੰਘ ਪ੍ਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਤੇ ਰੋਹਿਤ ਗੁਪਤਾ ਸੀਆਰਆਈ ਪੰਪਸ ਐਵਾਰਡ ਨਾਲ ਸਨਮਾਨਿਤ ਹੋਣਗੇ।

---------

-ਗੁਰਵਿੰਦਰ ਸਿੰਘ ਸੰਧੂ

ਗੁਰਵਿੰਦਰ ਸਿੰਘ ਸੰਧੂ ਸਪੁੱਤਰ ਸਾਧੂ ਸਿੰਘ ਪਿੰਡ ਜਿੰਦਾਂਵਾਲਾ ਜ਼ਿਲ੍ਹਾ ਤਰਨਤਾਰਨ ਦਾ ਅਗਾਂਹਵਧੂ ਬਾਗਬਾਨ ਹੈ ਜੋ ਆਪਣੀ 27 ਏਕੜ ਜ਼ਮੀਨ 'ਚ ਫ਼ਲ, ਫੁੱਲ ਤੇ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ। ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ 'ਚੋਂ ਨਿਕਲ ਕੇ ਨਾਖਾਂ, ਆੜੂ, ਅਮਰੂਦ, ਮਟਰ, ਆਲੂ, ਗਾਜਰ, ਫੁੱਲ ਗੋਭੀ, ਲਸਣ ਤੇ ਗੇਂਦੇ ਦੀ ਵਿਗਿਆਨਿਕ ਲੀਹਾਂ 'ਤੇ ਖੇਤੀ ਕਰਦਾ ਹੋਇਆ ਗੁਰਵਿੰਦਰ ਸਿੰਘ ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇ ਰਿਹਾ ਹੈ। ਬਾਗ਼ਬਾਨੀ ਲਈ ਪੀਏਯੂ ਵੱਲੋਂ ਸਿਫ਼ਾਰਸ਼ ਕਿਸਮਾਂ ਤੇ ਤਕਨੀਕਾਂ ਅਪਣਾਉਂਦਾ ਹੋਇਆ ਗੁਰਵਿੰਦਰ ਸਿੰਘ ਨਾਖਾਂ ਦੀ ਗਰੇਡਿੰਗ ਅਤੇ ਪੈਕਿੰਗ ਕਰਕੇ ਖੁਦ ਮੰਡੀਕਰਨ ਕਰਦਾ ਹੈ ਤੇ ਚੰਗਾ ਮੁਨਾਫ਼ਾ ਹਾਸਲ ਕਰਦਾ ਹੈ। ਜਲ ਸੋਮਿਆਂ ਦੀ ਸਾਂਭ-ਸੰਭਾਲ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਗੁਰਵਿੰਦਰ ਸਿੰਘ ਨੇ ਜਿੱਥੇ ਆਪਣੇ ਖੇਤਾਂ 'ਚ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਹੋਈਆਂ ਹਨ, ਉਥੇ ਨਾਖਾਂ ਦੇ ਬਾਗ਼ 'ਚ ਲੱਗੀ ਮਟਰ ਦੀ ਫ਼ਸਲ ਦੀ ਸਿੰਚਾਈ ਸਪਰੇਅ ਗੰਨ ਨਾਲ ਕਰਦਾ ਹੈ। ਪੀਏਯੂ ਕਿਸਾਨ ਕਲੱਬ, ਸਬਜ਼ੀ ਉਤਪਾਦਕ ਸੰਗਠਨ ਤੇ ਹੋਰ ਅਹਿਮ ਸੰਸਥਾਵਾਂ ਦਾ ਮੈਂਬਰ ਗੁਰਵਿੰਦਰ ਸਿੰਘ ਇਲਾਕੇ ਦੇ ਕਿਸਾਨਾਂ ਦਾ ਚਾਨਣ ਮੁਨਾਰਾ ਹੈ, ਜੋ ਉਨ੍ਹਾਂ ਨੂੰ ਫ਼ਲ, ਫੁੱਲ ਤੇ ਸਬਜ਼ੀਆਂ ਦੀ ਕਾਸ਼ਤ ਦੀਆਂ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਦਾਨ ਕਰਕੇ ਬਾਗ਼ਬਾਨੀ ਨੂੰ ਪ੍ਫੁੱਲਤ ਕਰਨ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

---------

-ਸਰਬਜੀਤ ਸਿੰਘ ਿਢੱਲੋਂ

ਸਰਬਜੀਤ ਸਿੰਘ ਿਢੱਲੋਂ ਸਪੁੱਤਰ ਬੂਟਾ ਸਿੰਘ ਿਢੱਲੋਂ ਪਿੰਡ ਬੁਰਜ ਿਢੱਲਵਾਂ ਜ਼ਿਲ੍ਹਾ ਮਾਨਸਾ ਦਾ ਅਗਾਂਹ ਵਧੂ ਕਿਸਾਨ ਹੈ ਜੋ ਗਲੈਡੀਓਲਜ਼ ਦੀ ਖੇਤੀ ਕਰਕੇ ਪੰਜਾਬ ਵਿੱਚ ਫੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪੀਏਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਤੋਂ ਗਲੈਡੀਓਲਜ਼ ਦੇ ਬੱਲਬ ਖ਼ਰੀਦ ਕੇ ਫੁੱਲਾਂ ਦੀ ਕਾਸ਼ਤ ਆਰੰਭ ਕਰਨ ਵਾਲਾ ਸਰਬਜੀਤ ਸਿੰਘ 'ਵਰਸਿਟੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਤੇ ਤਕਨੀਕਾਂ 'ਤੇ ਚੱਲਦਿਆਂ ਅੱਜ ਪੰਜਾਬ-ਹਰਿਆਣੇ ਦੀਆਂ ਮੰਡੀਆਂ 'ਚ ਗਰੇਡ ਕੀਤੇ ਫੁੱਲ ਤੇ ਬੀਜ ਵੇਚ ਕੇ ਚੰਗਾ ਮੁਨਾਫ਼ਾ ਤੇ ਨਾਮਣਾ ਕਮਾ ਰਿਹਾ ਹੈ।

ਖੇਤੀ ਆਮਦਨ 'ਚ ਇਜ਼ਾਫ਼ਾ ਕਰਨ ਲਈ ਸਰਬਜੀਤ ਸਿੰਘ ਫੂਡ ਪ੍ਰੋਸੈਸਿੰਗ ਗਰੁੱਪ ਰਾਹੀਂ ਹਲਦੀ, ਲਾਲ ਮਿਰਚ, ਮਸਾਲੇ, ਬੇਸਣ ਤੇ ਸਰ੍ਹੋਂ ਦਾ ਤੇਲ ਆਦਿ ਉਤਪਾਦ ਤਿਆਰ ਕਰਦਾ ਹੈ, ਜਿਨ੍ਹਾਂ ਨੂੰ ਉਹ ਕਿਸਾਨ ਮੇਲਿਆਂ ਤੇ ਸਿਖਲਾਈ ਕੈਂਪਾਂ ਦੌਰਾਨ ਤੇ ਸਹਿਕਾਰੀ ਸਭਾਵਾਂ ਰਾਹੀਂ ਵੇਚਦਾ ਹੈ। ਵਾਤਾਵਰਨ ਦੇ ਰੱਖ-ਰਖਾਅ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲਾ ਸਰਬਜੀਤ ਸਿੰਘ ਜਿੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਰਲਾ ਕੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ, ਉਥੇ ਤੁਪਕਾ ਸਿੰਚਾਈ ਵਿਧੀ ਤੇ ਜ਼ਮੀਨਦੋਜ਼ ਪਾਈਪਾਂ ਦੀ ਵਰਤੋਂ ਨਾਲ ਜਲ ਸੋਮਿਆਂ ਦੀ ਵੀ ਬੱਚਤ ਕਰਦਾ ਹੈ। ਸਰਬਜੀਤ ਸਿੰਘ ਆਪਣੇ ਇਲਾਕੇ ਦੇ ਕਿਸਾਨਾਂ ਦਾ ਰਾਹਦਸੇਰਾ ਵੀ ਹੈ, ਜੋ ਉਨ੍ਹਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ ਖੇਤੀ ਵੰਨ-ਸੁਵੰਨਤਾ ਲਈ ਉਤਸ਼ਾਹਿਤ ਕਰਦਾ ਹੈ।

-------------

-ਰੋਹਿਤ ਗੁਪਤਾ

ਰੋਹਿਤ ਗੁਪਤਾ ਸਪੁੱਤਰ ਮਨੋਜ ਗੁਪਤਾ ਲਾਂਬੜਾ ਜ਼ਿਲ੍ਹਾ ਜਲੰਧਰ ਦਾ ਉਹ ਨੌਜਵਾਨ ਹੈ ਜਿਸ ਨੇ ਬੀਟੱੈਕ ਤਕ ਦੀ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ, ਦੀ ਚੋਣ ਖੇਤੀ 'ਚ ਆਧੁਨਿਕ ਮਸ਼ੀਨੀਕਰਨ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਵਜੋਂ ਸੀਆਰਆਈ ਪੰਪ ਐਵਾਰਡ ਲਈ ਹੋਈ ਹੈ। ਰੋਹਿਤ ਗੁਪਤਾ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਮੁੰਬਈ ਅਤੇ ਨਵੀਂ ਦਿੱਲੀ ਤੋਂ ਸਿਖਲਾਈਆਂ ਪ੍ਰਾਪਤ ਕਰਕੇ 2 ਏਕੜ ਦੇ ਰਕਬੇ 'ਚ ਕਈ ਸਫ਼ਲ ਤਜ਼ਰਬੇ ਕੀਤੇ ਹਨ। ਉਸ ਨੇ ਆਪਣੇ ਖੇਤ ਵਿੱਚ ਡੇਢ ਏਕੜ ਰਕਬੇ 'ਚ ਪੌਲੀ ਹਾਊਸ ਲਗਾ ਕੇ ਇੱਕ ਸਫ਼ਲ 'ਐਕੂਆਪੌਨਿਕ ਯੂਨਿਟ' ਤਿਆਰ ਕੀਤਾ ਹੈ। ਉਸ ਨੇ ਸਾਲ 2018 ਵਿੱਚ ਜ਼ਮੀਨਦੋਜ਼ ਪਾਈਪਾਂ ਵੀ ਆਪਣੇ ਖੇਤ 'ਚ ਵਿਛਾ ਲਈਆਂ। ਉਸ ਨੇ ਆਪਣੇ ਪੌਲੀ ਹਾਊਸ 'ਚ 4 ਮੱਛੀ ਤਲਾਬ ਬਣਾਏ ਹਨ ਅਤੇ ਹਰੇਕ ਤਲਾਬ ਦਾ ਰਕਬਾ 20 ਵਰਗ ਮੀਟਰ ਤੇ ਡੂੰਘਾਈ 2 ਮੀਟਰ ਹੈ। ਇੱਕ ਤਲਾਬ ਵਿੱਚ 5000 ਮੱਛੀ ਦਾ ਪੂੰਗ ਪਾ ਕੇ 3 ਸਾਲਾਂ 'ਚ ਦੋ ਵਾਰ ਮੱਛੀ ਦੀ ਉਪਜ ਲੈ ਕੇ ਉਹ ਚੰਗਾ ਮੁਨਾਫ਼ਾ ਕਮਾ ਲੈਂਦਾ ਹੈ। 600 ਵਰਗ ਮੀਟਰ ਵਿੱਚ ਪੌਲੀ ਲਾਈਨਿੰਗ ਕੀਤੇ ਬੈੱਡਾਂ 'ਚ ਪੱਥਰ ਪਾ ਕੇ ਸੱਲਾਦ, ਚੈਰੀ ਟਮਾਟਰ, ਪਾਲਕ ਆਦਿ ਸਬਜ਼ੀਆਂ ਦੀ ਮਿੱਟੀ ਰਹਿਤ ਉਤਪਾਦਨ ਤਕਨੀਕ ਅਪਣਾ ਕੇ ਚੰਗੀ ਪੈਦਾਵਾਰ ਲੈ ਰਿਹਾ ਹੈ। ਖੜ੍ਹੇ ਦਾਅ ਦੀਆਂ ਪਲਾਸਟਿਕ ਪਾਈਪਾਂ 'ਚ (ਵਰਟੀਕਲ ਫਾਰਮਿੰਗ) 2500 ਬੂਟੇ ਲਗਾਏ ਹਨ। ਉਹ ਇਨ੍ਹਾਂ ਸਬਜ਼ੀਆਂ ਦੀ ਪੈਦਾਵਾਰ ਲਈ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕਰਦਾ ਅਤੇ ਪੌਲੀ ਹਾਊਸ ਅੰਦਰ ਹੋਣ ਕਾਰਨ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਨਹੀਂ ਹੁੰਦਾ। ਇਸ ਤਰ੍ਹਾਂ ਇਸ ਯੂਨਿਟ ਤੋਂ ਮੱਛੀਆਂ ਤੇ ਜੈਵਿਕ ਸਬਜ਼ੀਆਂ ਤੋਂ ਚੋਖਾ ਮੁਨਾਫ਼ਾ ਖੱਟ ਰਿਹਾ ਹੈ। ਵਾਸ਼ਪੀਕਰਨ ਘੱਟ ਹੋਣ ਕਾਰਨ ਇਨ੍ਹਾਂ ਤਲਾਬਾਂ 'ਚ ਪਾਣੀ ਦੀ ਬੱਚਤ ਕਾਫੀ ਹੁੰਦੀ ਹੈ। ਤਲਾਬ ਵਿਚਲੇ ਪਾਣੀ ਨੂੰ ਫ਼ਸਲਾਂ ਦੀ ਖੁਰਾਕੀ ਲੋੜ ਪੂਰੀ ਕਰਨ ਲਈ ਵਰਤਿਆ ਜਾਂਦਾ ਹੈ। ਤਲਾਬ ਵਿਚਲਾ ਪਾਣੀ ਮੱਛੀ ਦੇ ਮਲ ਕਾਰਨ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ ਤੇ ਫ਼ਸਲਾਂ ਦੀ ਲੋੜ ਪੂਰੀ ਕਰਦਾ ਹੈ। ਸੋ ਇਸ ਤਰ੍ਹਾਂ ਚੰਗੇ ਮੱਛੀ ਉਤਪਾਦਨ ਦੇ ਨਾਲ-ਨਾਲ ਜੈਵਿਕ ਢੰਗ ਨਾਲ ਸਬਜ਼ੀਆਂ ਉਗਾਉਣ ਵਾਲਿਆਂ ਲਈ ਉਹ ਚਾਨਣ ਮੁਨਾਰਾ ਹੈ।

----------

-ਪ੍ਦੀਪ ਸਿੰਘ

ਪ੍ਦੀਪ ਸਿੰਘ ਸਪੁੱਤਰ ਰਾਜਵਿੰਦਰ ਸਿੰਘ ਵਸਨੀਕ ਪਿੰਡ ਬੀਰਾਵਾਲ, ਡਾਕਖਾਨਾ ਅਗੋਲ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ 32 ਸਾਲਾ ਨੌਜਵਾਨ ਕਿਸਾਨ ਹੈ ਜੋ ਸੁਰੱਖਿਅਤ ਖੇਤੀ ਦੇ ਖੇਤਰ ਵਿੱਚ ਨਵੀਆਂ ਪੈੜਾਂ ਸਿਰਜ ਰਿਹਾ ਹੈ, ਦੀ ਚੋਣ ਫ਼ਸਲ ਉਤਪਾਦਨ/ਬਾਗ਼ਬਾਨੀ/ਫੁੱਲਾਂ ਦੀ ਖੇਤੀ ਵਾਲੇ ਵਰਗ ਵਿੱਚ ਸਰਦਾਰਨੀ ਪ੍ਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਲਈ ਹੋਈ ਹੈ। 12ਵੀਂ ਤੇ ਡਿਪਲੋਮਾ ਇਨ ਆਰਟ ਐਂਡ ਕਰਾਫ਼ਟ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਵੱਲ ਦੇਖਣ ਦੀ ਥਾਂ ਵਿਕਸਿਤ ਖੇਤੀ ਨੂੰ ਅਪਣਾ ਕੇ ਪਿਤਾ ਪੁਰਖੀ ਕਿੱਤੇ ਨੂੰ ਅੱਗੇ ਵਧਾਉਣ ਵਾਲੇ ਇਸ ਕਿਸਾਨ ਕੋਲ 17 ਏਕੜ ਜ਼ਮੀਨ ਦੀ ਮਾਲਕੀ ਹੈ ਤੇ 14 ਏਕੜ ਜ਼ਮੀਨ ਠੇਕੇ ਤੇ ਲੈ ਕੇ ਇਸ ਨੇ ਫ਼ਸਲੀ ਵਿਭਿੰਨਤਾ ਦੇ ਨਵੇਂ ਰਾਹ ਬਣਾਏ ਹਨ। ਪਿਛਲੇ 9 ਸਾਲ ਤੋਂ ਕੇਵੀਕੇ ਪਟਿਆਲਾ ਤੇ ਹੋਰ ਕਈ ਸੰਸਥਾਵਾਂ ਤੋਂ ਸਿਖਲਾਈ ਲੈ ਕੇ ਪ੍ਦੀਪ ਸਿੰਘ ਨੇ ਖੁੰਬਾਂ ਦੀ ਖੇਤੀ, ਸ਼ਹਿਦ ਮੱਖੀ ਪਾਲਣ, ਬੀਜ ਉਤਪਾਦਨ ਆਦਿ ਤਰੀਕੇ ਅਪਣਾ ਕੇ ਸਫ਼ਲਤਾ ਨਾਲ ਖੇਤੀ ਨੂੰ ਮੁਨਾਫ਼ੇ ਵਾਲਾ ਕਿੱਤਾ ਸਾਬਤ ਕੀਤਾ। ਰਵਾਇਤੀ ਫ਼ਸਲੀ ਚੱਕਰ ਨੂੰ ਤਿਆਗ ਕੇ ਜਦੋਂ ਇਹ ਕਿਸਾਨ ਸਬਜ਼ੀਆਂ ਦੀ ਕਾਸ਼ਤ, ਪਨੀਰੀ ਤੇ ਬੀਜ ਉਤਪਾਦਨ ਦੇ ਰਸਤੇ ਤੁਰਿਆ ਤਾਂ ਆਸ ਪਾਸ ਦੇ ਲੋਕਾਂ ਨੇ ਮੰਡੀਕਰਨ ਪੱਖੋਂ ਡਰਾਇਆ ਪਰ ਉਸ ਨੇ ਦਿਲ ਨਹੀਂ ਛੱਡਿਆ ਤੇ ਪਿੰਡ ਦੇ ਅਗਾਂਹਵਧੂ ਕਿਸਾਨਾਂ ਨੂੰ ਗਹੁ ਨਾਲ ਵਾਚਿਆ। ਮਿਰਚਾਂ ਦੀ ਦੋਗਲੀ ਕਿਸਮ ਸੀਅੱੈਚ-1 ਤੇ ਸੀਅੱੈਚ-27 ਦੀ ਕਾਸ਼ਤ ਰਾਹੀਂ ਉਸ ਨੇ ਫ਼ਸਲੀ ਵਿਭਿੰਨਤਾ ਦੇ ਰਸਤੇ 'ਤੇ ਆਪਣੇ ਪੈਰ ਸਾਬਤ ਕਦਮੀਂ ਨਾਲ ਧਰੇ। ਕਣਕ-ਝੋਨਾ ਫ਼ਸਲੀ ਚੱਕਰ ਦਾ ਬਦਲ ਭਾਲ਼ਦਿਆਂ ਇਹ ਕਿਸਾਨ ਸਬਜ਼ੀਆਂ ਦੀ ਨਰਸਰੀ, ਉਤਪਾਦਨ ਤੇ ਬੀਜ ਦੇ ਵਪਾਰੀਕਰਨ ਨਾਲ ਜੁੜਿਆ। ਮਿੱਟੀ ਪਰਖ, ਤੁਪਕਾ ਸਿੰਚਾਈ, ਲੇਜ਼ਰ ਲੈਵਲਰ ਤੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਤੋਂ ਬਿਨਾਂ ਪਾਣੀ ਰੀਚਾਰਜਿੰਗ ਜਿਹੀਆਂ ਤਕਨੀਕਾਂ ਨੂੰ ਪੀਏਯੂ ਦੀਆਂ ਸਿਫ਼ਾਰਸ਼ਾਂ ਮੁਤਾਬਕ ਇਸ ਕਿਸਾਨ ਨੇ ਖੇਤੀ ਵਿਹਾਰ ਦਾ ਲਾਜ਼ਮੀ ਹਿੱਸਾ ਬਣਾ ਲਿਆ ਹੈ। ਸੰਯੁਕਤ ਕੀਟ ਪ੍ਬੰਧ ਨੂੰ ਆਪਣੇ ਖੇਤ 'ਚ ਲਾਗੂ ਕਰਕੇ ਉਸ ਨੇ ਖੇਤੀ ਲਾਗਤਾਂ ਨੂੰ ਘਟਾਇਆ ਤੇ ਮੁਨਾਫ਼ੇ 'ਚ ਵਾਧਾ ਕੀਤਾ ਹੈ। ਸਬਜ਼ੀਆਂ 'ਚ ਮਿਰਚ, ਆਲੂ, ਸ਼ਿਮਲਾ ਮਿਰਚ, ਖੀਰਾ, ਪਿਆਜ਼, ਖਰਬੂਜਾ, ਖੁੰਬਾਂ ਤੇ ਫ਼ਸਲਾਂ 'ਚ ਕਣਕ, ਝੋਨਾ, ਮੱਕੀ ਦੇ ਨਾਲ-ਨਾਲ ਸਬਜ਼ੀਆਂ ਦੀ ਨਰਸਰੀ ਨੂੰ ਵਪਾਰਕ ਤੌਰ 'ਤੇ ਅਪਣਾ ਕੇ ਪ੍ਦੀਪ ਸਿੰਘ ਹੋਰ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਸਾਬਤ ਹੋ ਰਿਹਾ ਹੈ। ਦੂਸਰੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪ੍ਦੀਪ ਸਿੰਘ ਨੇ ਆਪਣੇ ਫਾਰਮ ਨੂੰ ਬੇਹੱਦ ਆਕਰਸ਼ਕ ਤੇ ਆਦਰਸ਼ ਢੰਗ ਨਾਲ ਵਿਉਂਤਿਆ ਹੈ। ਉਹ ਚਾਹੁੰਦਾ ਹੈ ਕਿ ਅੱਜ ਦੇ ਨੌਜਵਾਨ ਨਵੀਆਂ ਤਕਨੀਕਾਂ ਅਪਣਾ ਕੇ ਅਗਾਂਹਵਧੂ ਲੀਹਾਂ 'ਤੇ ਚੱਲਣ ਅਤੇ ਖੇਤੀ ਨੂੰ ਸਵੈ-ਰੁਜ਼ਗਾਰ ਵਜੋਂ ਅਪਨਾਉਣ।