ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਤਕਨੀਕੀ ਖਰਾਬੀ ਦੇ ਕਾਰਨ ਸੜਕ ਤੇ ਚੱਲ ਰਹੀ ਪੁੰਟੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਚੰਦ ਸੈਕਿੰਡ ਪਹਿਲਾਂ ਕਾਰ ਚਾਲਕ ਪਵਨ ਕੁਮਾਰ ਕਾਰ 'ਚੋਂ ਬਾਹਰ ਨਿਕਲੇ। ਹਾਦਸਾ ਏਨਾ ਭਿਆਨਕ ਸੀ ਕਿ ਕੁੱਝ ਹੀ ਮਿੰਟਾਂ ਵਿੱਚ ਕਾਰ ਪੂਰੀ ਤਰ੍ਹਾਂ ਸੜ ਗਈ। ਆਲੇ ਦੁਆਲੇ ਦੇ ਰਾਹਗੀਰਾਂ ਨੇ ਇਸਦੀ ਜਾਣਕਾਰੀ ਤੁਰੰਤ ਫਾਇਰ ਬਿਰਗੇਡ ਨੂੰ ਦਿੱਤੀ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਢੋਲੇਵਾਲ ਚੌਕ ਸਥਿਤ ਦਾਦਾ ਮੋਟਰ ਵਿੱਚ ਜੀਐੱਮ ਹਨ। ਦੁਪਹਿਰ ਸਮੇਂ ਉਹ ਆਪਣੀ ਪੁੰਟੋ ਕਾਰ ਵਿੱਚ ਸਵਾਰ ਹੋ ਕੇ ਵੇਰਕਾ ਮਿਲਕ ਪਲਾਂਟ ਆਏ। ਕੰਮ ਖਤਮ ਕਰਨ ਤੋਂ ਬਾਅਦ ਉਹ ਜਿਸ ਤਰ੍ਹਾਂ ਹੀ ਕਾਰ ਵਿੱਚ ਸਵਾਰ ਹੋ ਕੇ ਵੇਰਕਾ ਮਿਲਕ ਪਲਾਂਟ ਤੋਂ ਬਾਹਰ ਨਿਕਲੇ ਤਾਂ ਕੁਝ ਦੂਰੀ ਤੇ ਜਾਂਦੇ ਹੀ ਕਾਰ ਵਿੱਚੋਂ ਬਦਬੂ ਆਉਣ ਲੱਗ ਪਈ।

ਪਵਨ ਕੁਮਾਰ ਜਿਸ ਤਰ੍ਹਾਂ ਹੀ ਕਾਰ ਤੋਂ ਬਾਹਰ ਨਿਕਲੇ ਕਾਰ ਨੂੰ ਅੱਗ ਲੱਗ ਗਈ। ਕੁੱਝ ਹੀ ਸੈਕਿੰਟਾਂ ਵਿੱਚ ਅੱਗ ਨੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਆਲੇ ਦੁਆਲੇ ਦੇ ਲੋਕਾਂ ਨੇ ਇਸ ਦੀ ਜਾਣਕਾਰੀ ਤੁਰੰਤ ਫਾਇਰ ਬਿਰਗੇਡ ਨੂੰ ਦਿੱਤੀ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਹਾਦਸੇ ਦੇ ਦੌਰਾਨ ਜੀਐੱਮ ਪਵਨ ਕੁਮਾਰ ਤਾਂ ਵਾਲ ਵਾਲ ਬਚ ਗਏ ਪਰ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।

Posted By: Jagjit Singh