ਪੱਤਰ ਪੇ੍ਰਕ, ਲੁਧਿਆਣਾ : ਪੰਜਾਬ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕੰਪੀਟੀਸ਼ਨ (ਲੜਕੇ/ਲੜਕੀਆਂ) ਅੰਡਰ-14 ਦੇ ਵੱਖ-ਵੱਖ 16 ਖੇਡਾਂ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸ਼ੁਰੂ ਕਰਵਾਏ ਗਏ। ਇਨ੍ਹਾਂ ਖੇਡਾਂ ਦਾ ਉਦਘਾਟਨ ਕੌਂਸਲਰ ਮਮਤਾ ਆਸ਼ੂ ਵੱਲੋਂ ਕੀਤਾ ਗਿਆ। ਇਸ ਮੌਕੇ ਖੇਡ ਐਥਲੈਟਿਕਸ ਵਿੱਚ 600 ਮੀਟਰ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਮੁਕਾਬਲਿਆਂ ਵਿੱਚ ਸਾਜਿਮ (ਖੰਨਾ) ਨੇ ਪਹਿਲਾ, ਵਿਸ਼ਵਜੀਤ (ਖੰਨਾ) ਨੇ ਦੂਜਾ ਅਤੇ ਸੋਹਿਤ (ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ) ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਰਮਨਦੀਪ ਕੌਰ (ਕੋਚਿੰਗ ਸੈਂਟਰ ਗੁਰੂ ਨਾਨਕ ਸਟੇਡੀਅਮ) ਨੇ ਪਹਿਲਾ, ਰਣਦੀਪ ਕੌਰ (ਰਾਏਕੋਟ) ਨੇ ਦੂਜਾ ਅਤੇ ਨੇਵੀਜਿਤਾ ਘਈ (ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ) ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। 600 ਮੀਟਰ ਦੀ ਦੌੜ 'ਚ ਜੇਤੂਆਂ ਨੂੰ ਮੁੱਖ ਮਹਿਮਾਨ ਮਮਤਾ ਆਸ਼ੂ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਪ੍ਰਸਿੱਧ ਸਖਸ਼ੀਅਤਾਂ ਜੇਐੱਸ ਧਾਲੀਵਾਲ ਸਕੱਤਰ, ਰੋਲਰ ਸਕੇਟਿੰਗ ਐਸੋਸੀਏਸ਼ਨ, ਸਪੋਰਟਸ ਪਰਮੋਟਰ ਜਗਬੀਰ ਸਿੰਘ ਗਰੇਵਾਲ ਅਤੇ ਪਵਨ ਕੁਮਾਰ ਅੰਤਰਰਾਸ਼ਟਰੀ ਬਾਕਸਰ ਅਤੇ ਐੱਸਐੱਚਓ ਮਾਡਲ ਟਾਊਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਤੇ ਸਮੂਹ ਕੋਚਜ ਸ਼ਾਮਲ ਸਨ। ਇਸ ਟੂਰਨਾਮੈਂਟ 'ਚ ਭਾਗ ਲੈਣ ਵਾਲੇ 1395 ਖਿਡਾਰੀ ਅਤੇ 838 ਖਿਡਾਰਨਾਂ ਦੀ ਰਜਿਸਟਰੇਸ਼ਨ ਕੀਤੀ ਗਈ। ਮੈਚਾਂ 'ਚ ਬਾਸਕਟਬਾਲ ਅੰਡਰ- 14 ਲੜਕਿਆਂ ਦੇ ਮੈਚਾਂ ਵਿੱਚ ਪੋਠੋਹਾਰ ਖਾਲਸਾ ਸਕੂਲ ਨੇ ਕਿਡੋਫਿੱਡ ਅਕੈਡਮੀ ਨੰੂ 24-6, ਡੀਜੀਐੱਸਜੀ ਅਕੈਡਮੀ ਨੇ ਬਾਲ ਭਾਰਤੀ ਪਬਲਿਕ ਸਕੂਲ ਨੰੂ 26-7 ਅਤੇ ਦੋਰਾਹਾ ਪਬਲਿਕ ਸਕੂਲ ਨੇ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਪਬਲਿਕ ਸਕੂਲ ਨੰੂ 20-18 ਦੇ ਫ਼ਰਕ ਨਾਲ ਹਰਾਇਆ। ਟੇਬਲ ਟੈਨਿਸ ਲੜਕਿਆਂ ਦੇ ਸੈਮੀਫਾਈਨਲ ਟੀਮ ਈਵੈਂਟ 'ਚ ਡੀਸੀਐੱਮ ਪ੍ਰਰੈਜ਼ੀਡੈਂਸੀ ਸਕੂਲ ਨੇ ਇਲਾਈਟ ਅਕੈਡਮੀ ਨੰੂ 3-2 ਤੇ ਬਾਲ ਭਾਰਤੀ ਪਬਲਿਕ ਸਕੂਲ ਨੇ ਗੁਰੂ ਨਾਨਕ ਸਟੇਡੀਅਮ ਟੀਮ ਨੰੂ 3-1 ਦੇ ਫਰਕ ਨਾਲ ਹਰਾਇਆ। ਹੈਂਡਬਾਲ ਲੜਕਿਆਂ ਦੇ ਹੋਏ ਮੁਕਾਬਲਿਆਂ 'ਚ ਪੀਏਯੂ ਸਕੂਲ ਟੀਮ ਨੇ ਜੀਐੱਸਐੱਸਐੱਸ ਹੈਬੋਵਾਲ ਖੁਰਦ ਨੰੂ 11-4 ਤੇ ਆਈਪੀਐੱਸ ਸਕੂਲ ਨੇ ਜੀਐੱਸਐੱਸਐੱਸ ਸਕੂਲ ਸਮਿਟਰੀ ਰੋਡ ਨੂੰ 18-7 ਦੇ ਫ਼ਰਕ ਨਾਲ ਹਰਾਇਆ। ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ 'ਚ ਪੀਸ ਪਬਲਿਕ ਸਕੂਲ ਮੁੱਲਾਂਪੁਰ ਨੇ ਆਈਪੀਐੱਸ ਸਕੂਲ ਲੁਧਿਆਣਾ ਨੂੰ 3-0 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਨੰੂ 3-0 ਦੇ ਫਰਕ ਨਾਲ ਹਰਾਇਆ ਜਦ ਕਿ ਲੜਕੀਆਂ ਦੇ ਮੁਕਾਬਲਿਆਂ 'ਚ ਰਾੜਾ ਸਾਹਿਬ ਨੇ ਪਿੰਡ ਬੱਲੋਵਾਲ ਨੂੰ 1-0 ਨਾਲ ਤੇ ਕੋਟਾਲਾ ਨੇ ਪਿੰਡ ਪੱਖੋਵਾਲ ਨੂੰ 2-0 ਦੇ ਫ਼ਰਕ ਨਾਲ ਹਰਾਇਆ।