ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਮੁਲਕ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੀ ਸੰਸਥਾ ਦੀ 43ਵੀਂ ਵਾਈਸ ਚਾਂਸਲਰ ਕਨਵੈਨਸ਼ਨ ਪੀਏਯੂ ਵਿਖੇ ਸ਼ੁਰੂ ਹੋ ਗਈ ਹੈ। 'ਸਮਾਰਟ ਐਗਰੀਕਲਚਰ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ' ਵਿਸ਼ੇ 'ਤੇ ਕਰਵਾਈ ਜਾ ਰਹੀ 2 ਰੋਜ਼ਾ ਕਨਵੈਨਸ਼ਨ ਵਿਚ ਮੁਲਕ ਦੀਆਂ ਸੂਬਾਈ ਖੇਤੀਬਾੜੀ ਯੂਨੀਵਰਸਿਟੀਆਂ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਤੇ ਡੀਮਡ ਯੂਨੀਵਰਸਿਟੀਆਂ ਦੇ ਉਪਕੁਲਪਤੀਆਂ ਤੋਂ ਇਲਾਵਾ ਆਈਆਈਟੀ'ਜ਼, ਆਈਏਆਰਆਈ ਤੇ ਉਦਯੋਗਿਕ ਅਦਾਰਿਆਂ ਦੇ ਮਾਹਿਰ ਸ਼ਿਰਕਤ ਕਰ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਡਾ. ਸਰਿਤ ਕੇ ਦਾਸ ਡਾਇਰੈਕਟਰ ਆਈਆਈਟੀ ਰੋਪੜ ਨੇ ਕਿਹਾ ਕਿ ਸੂਬੇ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਸਾਨੂੰ ਜਕੜਿਆ ਹੋਇਆ ਹੈ। ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਸਥਾਈ ਹੱਲ, ਖੇਤੀ ਨੂੰ ਲਾਹੇਵੰਦ ਧੰਦਾ ਤੇ ਖੇਤੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਅੱਜ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਸਮਾਰਟ ਐਗਰੀਕਲਚਰ ਵੱਲ ਤੁਰਨਾ ਪਵੇਗਾ। ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਜੋਕੇ ਕੰਪਿਊਟਰੀਕਿ੍ਤ ਯੁੱਗ ਵਿਚ ਸਾਡੇ ਕੋਲ ਅੰਕੜੇ ਤਾਂ ਹਨ ਪਰ ਉਨ੍ਹਾਂ ਦਾ ਸਹੀ ਵਿਸ਼ਲੇਸ਼ਣ ਕਰਨਾ, ਵਾਜਿਬ ਵਰਤੋਂ ਕਰਨੀ, ਢੁਕਵੇਂ ਫੈਸਲੇ ਲੈਣੇ ਤੇ ਸੀਮਤ ਸਰੋਤਾਂ ਦੇ ਹੁੰਦਿਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਰਾਹੀਂ ਲੋੜਾਂ ਨੂੰ ਵੱਧ ਤੋਂ ਵੱਧ ਪੂਰਨਾ ਹੈ।

ਡਾ. ਬਲਦੇਵ ਸਿੰਘ ਿਢੱਲੋਂ ਵਾਈਸ ਚਾਂਸਲਰ ਪੀਏਯੂ ਨੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੇ ਲੇਜ਼ਰ ਜ਼ਮੀਨੀ ਕਰਾਹੇ, ਸਟਰਾਅ ਮੈਨੇਜਮੈਂਟ ਸਿਸਟਮ, ਟੈਂਸ਼ੀਓਮੀਟਰ ਆਦਿ ਨੂੰ ਅਜੋਕੇ ਕੰਪਿਊਟ੍ਰੀਕਿ੍ਤ/ਮਸ਼ੀਨੀਕਰਨ ਯੁੱਗ ਵਿਚ ਖੇਤੀਬਾੜੀ ਦੇ ਆਧੁਨਿਕੀਕਰਨ ਵੱਲ ਚੁੱਕੇ ਕਦਮ ਦੱਸੇ। ਇਸ ਮੌਕੇ ਡਾ. ਏ ਆਰ ਪਾਠਕ, ਵਾਈਸ ਚਾਂਸਲਰ ਜੇਏਯੂ ਗੁਜਰਾਤ ਤੇ ਉਪ ਪ੍ਧਾਨ ਭਾਰਤੀ ਖੇਤੀਬਾੜੀ ਯੂਨੀਵਰਸਿਟੀ'ਜ਼ ਐਸੋਸੀਏਸ਼ਨ (ਆਈਏਯੂਏ) ਨੇ ਕਿਹਾ ਕਿ ਮਸਨੂਈ ਇੰਟੈਲੀਜੈਂਸ ਰਾਹੀਂ ਖੇਤੀ ਬਾਰੇ ਸਹੀ ਅੰਕੜੇ ਘੱਟ ਸਮੇਂ ਵਿਚ ਇਕੱਠੇ ਕਰਨ ਅਤੇ ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਦਰੁਸਤ ਹਿਦਾਇਤਾਂ ਦੇਣ ਵਿਚ ਮਦਦ ਮਿਲੇਗੀ। ਇਸ ਮੌਕੇ ਡਾ. ਐੱਸਸੀ ਪਟੇਲ ਵਾਈਸ ਚਾਂਸਲਰ ਏਏਯੂ ਗੁਜਰਾਤ ਤੇ ਪ੍ਧਾਨ ਆਈਏਯੂਏ ਨੇ ਸੰਗਠਨ ਦੀਆਂ ਸਰਗਰਮੀਆਂ ਤੇ ਪ੍ਾਪਤੀਆਂ ਬਾਰੇ ਚਾਨਣਾ ਪਾਉੁਂਦਿਆਂ ਕਿਹਾ ਕਿ ਖੇਤੀ ਖੋਜ, ਪਸਾਰ ਤੇ ਅਧਿਆਪਣ ਵਿੱਚ ਪੀਏਯੂ ਵੱਲੋਂ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰਹੀ ਹੈ।

ਇਸ ਤੋਂ ਬਾਅਦ ਪਹਿਲੇ ਦਿਨ ਦੇ ਤਕਨੀਕੀ ਸੈਸ਼ਨ ਆਰੰਭ ਹੋਏ। ਪਹਿਲੇ ਦਿਨ ਹੋਏ 3 ਤਕਨੀਕੀ ਸੈਸ਼ਨਾਂ ਵਿੱਚੋਂ ਪਹਿਲਾ ਸੈਸ਼ਨ 'ਸੈਂਸਰ ਬੇਸਡ ਤਕਨਾਲੋਜੀ ਇਨ ਐਗਰੀਕਲਚਰ ਐਂਡ ਅਡਵਾਂਸਡ ਫਾਰਮਿੰਗ ਸਿਸਟਮ' ਬਾਰੇ ਸੀ, ਦੂਜੇ ਸੈਸ਼ਨ ਵਿੱਚ 'ਐਪਲੀਕੇਸ਼ਨ ਆਫ ਬਿੱਗ ਡੈਟਾ ਮੈਨੇਜਮੈਂਟ' ਬਾਰੇ ਤੇ ਤੀਸਰਾ 'ਰੋਬੋਟਿਕਸ ਐਂਡ ਯੂਅੱੈਮਵੀ ਤਕਨਾਲੋਜੀਜ਼ ਫਾਰ ਫੂਡ ਸਕਿਊਰਿਟੀ' ਬਾਰੇ ਸੀ। 12 ਫਰਵਰੀ ਨੂੰ ਇਸ ਕਨਵੈਨਸ਼ਨ ਦੇ ਦੂਸਰੇ ਦਿਨ ਵਿਚਾਰ ਚਰਚਾ ਜਾਰੀ ਰਹੇਗੀ। ਡਾ. ਗੁਰਿੰਦਰ ਕੌਰ ਸਾਂਘਾ ਡੀਨ ਪੋਸਟਗ੍ੈਜੂਏਟ ਸਟੱਡੀਜ਼ ਤੇ ਕਨਵੀਨਰ ਨੇ ਕਨਵੈਨਸ਼ਨ ਦੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕਰ ਰਹੇ ਪਤਵੰਤਿਆਂ, ਮਾਹਿਰਾਂ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।