ਜਲੰਧਰ : ਜੇਲ੍ਹ 'ਚ ਕੈਦੀਆਂ ਨੂੰ ਜਾਨਵਰਾਂ ਵਾਂਗ ਰੱਖਿਆ ਨਹੀਂ ਜਾ ਸਕਦਾ। ਉਨ੍ਹਾਂ ਨੂੰ ਵੀ ਮਨੁੱਖੀ ਅਧਿਕਾਰ ਹਨ। ਜੇਕਰ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਰੱਖਿਆ ਨਹੀਂ ਜਾ ਸਕਦਾ ਤਾਂ ਉਨ੍ਹਾਂ ਨੂੰ ਬਾਹਰ ਕਰ ਦਿਓ। 30 ਮਾਰਚ 2018 ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਸੀ। ਇਸ ਟਿੱਪਣੀ ਦਾ ਕੁਝ ਅਸਰ ਹੇਠਲੇ ਪੱਧਰ 'ਤੇ ਹੋਇਆ ਹੈ, ਅਜਿਹਾ ਪੰਜਾਬ 'ਚ ਖਾਸਕਰ ਦੇਖਣ ਨੂੰ ਨਹੀਂ ਮਿਲ ਰਿਹਾ। ਹੁਣ ਇਹ ਹੁਕਮ ਕਾਨੂੰਨ ਦੀਆਂ ਕਿਤਾਬਾਂ 'ਚ ਲੋਕਤੰਤਰਿਕ ਖੂਬੀਆਂ ਨੂੰ ਮਾਣ ਜ਼ਰੂਰ ਦੇ ਰਿਹਾ ਹੈ।

ਪੰਜ ਸਾਲਾਂ 'ਚ ਪੰਜਾਬ ਦੀਆਂ ਜੇਲ੍ਹਾਂ 'ਚ 249 ਕੈਦੀਆਂ ਦੀ ਬਿਮਾਰੀ ਨਾਲ ਹੋਈ ਮੌਤ, 14 ਨੇ ਕੀਤੀ ਖੁਦਕੁਸ਼ੀ

ਜਾਗਰਣ ਸਮੂਹ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਤੇ ਹਵਾਲਾਤੀਆਂ ਦੀ ਹਾਲਤ ਨੂੰ ਲੈ ਕੇ ਆਰਟੀਆਈ ਦੇ ਜ਼ਰੀਏ ਸੂਚਨਾ ਮੰਗੀ ਸੀ। ਜਨਵਰੀ 2015 ਤੋਂ 11 ਸਤੰਬਰ 2018 ਤਕ ਬਿਮਾਰੀ ਨਾਲ ਕੈਦੀਆਂ ਦੀ ਮੌਤ ਤੇ ਖੁਦਕੁਸ਼ੀ ਕਰਨ ਵਾਲੇ ਕੈਦੀਆਂ ਦੀ ਜਾਣਕਾਰੀ ਮੰਗੀ ਗਈ ਸੀ। ਇਸ 'ਤੇ ਸੂਬੇ ਦੇ ਕਈ ਜੇਲ੍ਹ ਅਧਿਕਾਰੀਆਂ ਤੇ ਵਰੰਟ ਅਫਸਰਾਂ ਨੇ ਸੂਚਨਾਵਾਂ ਭੇਜੀਆਂ ਸਨ। ਜੋ ਕਾਫੀ ਹੈਰਾਨ ਕਰਨ ਵਾਲੀਆਂ ਸਨ।

ਜੇਲ੍ਹ ਦੇ ਅੰਦਰ ਖੁਦਕੁਸ਼ੀ ਕਰਨ ਵਾਲੇ ਤੇ ਬਿਮਾਰੀ ਨਾਲ ਮਰਨ ਵਾਲਿਆਂ ਦੀ ਵੱਡੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਸਮੇਂ 'ਤੇ ਇਲਾਜ ਨਾ ਹੋਣ ਕਾਰਨ ਕਈ ਕੈਦੀ ਹਸਪਤਾਲ ਤੇ ਜੇਲ੍ਹ ਦੇ ਅੰਦਰ ਹੀ ਦਮ ਤੋੜ ਦਿੰਦੇ ਹਨ। ਹਸਪਤਾਲ 'ਚ ਕੇਵਲ ਮੌਤ ਦੇ ਸਰਟੀਫਿਕੇਟ ਨੂੰ ਲੈ ਕੇ ਪੋਸਟਮਾਰਟਮ ਤਕ ਹੀ ਕੰਮ ਹੁੰਦਾ ਹੈ।

ਡਿਪਟੀ ਸੁਪਰੀਡੈਂਟ ਜੇਲ੍ਹ ਵੱਲੋਂ ਭੇਜੀ ਗਈ ਸੂਚਨਾ ਦੇ ਮੁਤਾਬਿਕ 30 ਸਤੰਬਰ 2018 ਤਕ ਪੰਜਾਬ 'ਚ ਕੁਲ 24 ਜੇਲ੍ਹਾਂ ਹਨ। ਇਸ 'ਚ 9 ਸੇਂਟਰਲ ਜੇਲ੍ਹ, 10 ਓਪਨ ਜੇਲ੍ਹ ਤੇ ਸੱਤ ਸਬ-ਜੇਲ੍ਹ ਸ਼ਾਮਲ ਹਨ। ਦਸੂਹਾ ਤੇ ਫਗਵਾੜਾ ਸਬ-ਜੇਲ੍ਹ ਨੂੰ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੀਆਂ ਜੇਲ੍ਹਾਂ 'ਚ ਪੰਜ ਸਾਲਾਂ 'ਚ 249 ਕੈਦੀਆਂ ਦੀ ਬਿਮਾਰੀ ਨਾਲ ਮੌਤ ਹੋਈ। 14 ਕੈਦੀਆਂ ਨੇ ਖੁਦਕੁਸ਼ੀ ਕੀਤੀ।

ਮਾਨਸਾ 'ਚ 11 ਤੇ ਪਟਿਆਲਾ 'ਚ 63 ਕੈਦੀਆਂ ਦੀ ਬਿਮਾਰੀ ਨਾਲ ਮੌਤ

ਆਰਟੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ, ਮਾਨਸਾ ਜੇਲ੍ਹ 'ਚ ਜਬਰ-ਜਨਾਹ ਦੇ 15 ਕਤਲ ਦੇ 96 ਤੇ ਡਕੈਤੀ ਦੇ 8 ਕੈਦੀ ਹਨ। ਇਥੇ ਗਿਆਰਾਂ ਕੈਦੀਆਂ ਦੀ ਮੌਤ ਬਿਮਾਰੀ ਨਾਲ ਹੋਈ ਹੈ। ਪਟਿਆਲਾ 'ਚ 54 ਜਬਰ-ਜਨਾਹ, 163 ਕਤਲ ਤੇ 4 ਡਕੈਤੀ ਦੇ ਕੈਦੀ ਹਨ। ਇਥੇ 63 ਕੈਦੀਆਂ ਦੀ ਮੌਤ ਬਿਮਾਰੀ ਨਾਲ ਇਲਾਜ ਦੌਰਾਨ ਹੋਈ ਹੈ, ਜਦਕਿ ਪੰਜ ਨੇ ਖੁਦਕੁਸ਼ੀ ਕਰ ਲਈ।

ਗੁਰਦਾਸਪੁਰ 'ਚ ਇਨ੍ਹਾਂ ਪੰਜ ਸਾਲਾਂ ਦੌਰਾਨ ਸੱਭ ਤੋਂ ਜ਼ਿਆਦਾ 59 ਕੈਦੀਆਂ ਦੀ ਮੌਤ ਬਿਮਾਰੀ ਨਾਲ ਹੋਈ ਹੈ। ਹਾਲਾਂਕਿ 2017 ਤੇ 2018 'ਚ ਇਸ ਦੀ ਗਿਣਤੀ ਘੱਟ ਰਹੀ। ਸਾਲ 2017 'ਚ 6 ਤੇ 2018 'ਚ ਸਤੰਬਰ ਤਕ ਚਾਰ ਕੈਦੀਆਂ ਦੀ ਮੌਤ ਬਿਮਾਰੀ ਨਾਲ ਹੋਈ ਹੈ, ਜਦਕਿ 3 ਨੇ ਖੁਦਕੁਸ਼ੀ ਕਰ ਲਈ। ਕਪੂਰਥਲਾ 'ਚ ਇਲਾਜ ਦੌਰਾਨ 60 ਕੈਦੀਆਂ ਦੀ ਮੌਤ ਹੋ ਗਈ ਹੈ, ਜਦਕਿ ਇਕ ਨੇ ਖੁਦਕੁਸ਼ੀ ਕਰ ਲਈ ਹੈ।

ਨਾਭਾ ਦੇ ਮੈਕਸਿਮਮ ਸਕਿਉਰਿਟੀ ਜੇਲ੍ਹ 'ਚ ਦੋ ਕੈਦੀਆਂ ਨੇ ਖੁਦਕੁਸ਼ੀ ਕਰ ਲਈ, ਜਦਕਿ ਇਕ ਕੈਦੀ ਦੀ ਮੌਤ ਜੇਲ੍ਹ 'ਚ ਬਿਮਾਰੀ ਦੇ ਕਾਰਨ ਹੋਈ। ਜਲੰਧਰ 'ਚ ਬਿਮਾਰੀ ਨਾਲ ਇਕ ਕੈਦੀ ਦੀ ਮੌਤ ਹੋ ਗਈ। ਲੁਧਿਆਣਾ ਕੇਂਦਰੀ ਜੇਲ੍ਹ 'ਚ ਬਿਮਾਰੀ ਨਾਲ 39 ਕੈਦੀਆਂ ਦੀ ਮੌਤ ਹੋ ਗਈ, ਜਦਕਿ ਇਕ ਕੈਦੀ ਨੇ ਖੁਦਕੁਸ਼ੀ ਕਰ ਲਈ ਹੈ।

ਲਗਪਗ ਹਰ ਮਾਮਲੇ 'ਚ ਦੋਸ਼ ਲੱਗਦਾ ਰਿਹਾ ਹੈ ਕਿ ਜੇਲ੍ਹ ਦੇ ਹਸਪਤਾਲਾਂ 'ਚ ਸਹੂਲਤਾਂ ਘੱਟ ਹਨ। ਜਦੋਂ ਕੈਦੀ ਨੂੰ ਬਾਹਰ ਦੇ ਜੇਲ੍ਹਾਂ 'ਚ ਲਿਜਾਇਆ ਜਾ ਸਕਦਾ ਹੈ, ਉਦੋਂ ਤਕ ਹਾਲਤ ਕਾਫੀ ਵਿਗੜ ਜਾਂਦੀ ਹੈ। ਸਮੇਂ 'ਤੇ ਸਹੀ ਇਲਾਜ ਨਾ ਮਿਲਣ ਨਾਲ ਬਿਮਾਰੀ ਕੈਦੀਆਂ ਦੀ ਮੌਤ ਹੁੰਦੀ ਹੈ।

ਬਿਮਾਰੀ ਨਾਲ ਇਨ੍ਹਾਂ ਕੈਦੀਆਂ ਦੀ ਹੋਈ ਮੌਤ

ਦਿਸੰਬਰ 2018 : ਸੰਗਰੂਰ ਜੇਲ੍ਹ 'ਚ ਬੰਦ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਜੱਸਾ ਦੀ ਬਿਮਾਰੀ ਨਾਲ ਮੌਤ ਹੋ ਗਈ। ਜਨਵਰੀ 2019 : ਲੁਧਿਆਣਾ 'ਚ ਸ਼ਿੰਗਾਰ ਸਿੰਘ ਨਾਮਕ ਕੈਦੀ ਦੀ ਬਿਮਾਰੀ ਨਾਲ ਮੌਤ ਹੋ ਗਈ।

ਫਰਵਰੀ : ਫਰੀਦਕੋਟ ਮਾਡਰਨ ਜੇਲ੍ਹ 'ਚ ਕਤਲ ਮਾਮਲੇ 'ਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਪਿੰਡ ਅਸਮਾਨ ਖੇੜਾ ਨਿਵਾਸੀ ਮਨਜੀਤ ਸਿੰਘ ਉਰਫ ਮੀਨਾ (52) ਪੁੱਤਰ ਮੁਖਤਿਆਰ ਸਿੰਘ ਦੀ ਬਿਮਾਰੀ ਨਾਲ ਮੌਤ ਹੋ ਗਈ।

ਮਾਰਚ 2019 : ਅੰਮ੍ਰਿਤਸਰ ਜੇਲ੍ਹ 'ਚ ਬੰਦ ਪਾਕਿਸਤਾਨ ਨਾਗਰਿਕ 62 ਸਾਲਾ ਅਮਜ਼ਦ ਦੀ ਬਿਮਾਰੀ ਨਾਲ ਮੌਤ।

Posted By: Jaskamal