ਮਾਹਿਲਪੁਰ : ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਪ੍ਬੰਧਕੀ ਕਮੇਟੀ ਦੇ ਪ੍ਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਤੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਦੀ ਦੇਖ ਰੇਖ ਅਧੀਨ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਈ ਦੋ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ ਹੋ ਗਈ।

ਕਾਨਫਰੰਸ ਦੇ ਅੱਜ ਪਹਿਲੇ ਸੈਸ਼ਨ ਦੌਰਾਨ ਸਮਕਾਲੀ ਪੰਜਾਬੀ ਨਾਵਲ ਤੇ ਕਹਾਣੀ ਦੀ ਸਿਰਜਣਾ ਦੇ ਮੂਲ ਰੁਝਾਨਾਂ ਬਾਰੇ ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸੁਰਜੀਤ, ਪ੍ਰੋਫੈਸਰ ਜੇ ਬੀ ਸੇਖੋਂ ਤੇ ਡਾ. ਰਜਨੀਸ਼ ਬਹਾਦਰ ਸਿੰਘ ਨੇ ਖੋਜ ਪੱਤਰ ਪੇਸ਼ ਕੀਤੇ। ਇਸ ਸੈਸ਼ਨ ਦੀ ਪ੍ਧਾਨਗੀ ਪ੍ਸਿੱਧ ਆਲੋਚਕਾਂ ਡਾ. ਧਨਵੰਤ ਕੌਰ ਨੇ ਕੀਤੀ ਜਦਕਿ ਮਹਿਮਾਨ ਗਲਪਕਾਰਾਂ 'ਚ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਬਲਦੇਵ ਸਿੰਘ ਸੜਕਨਾਮਾ, ਨਾਵਲਕਾਰ ਦਰਸ਼ਨ ਧੀਰ,ਬਲਵਿੰਦਰ ਗਰੇਵਾਲ, ਅਜਮੇਰ ਸਿੱਧੂ, ਵਰਿੰਦਰ ਸਿੰਘ ਪਹਿਹਾਰ ਸ਼ਾਮਿਲ ਹੋਏ।

ਇਸ ਮੌਕੇ ਬੁਲਾਰਿਆਂ ਨੇ ਪੰਜਾਬੀ ਨਾਵਲ ਅਤੇ ਕਹਾਣੀ ਦੇ ਵਰਤਮਾਨ ਰੁਝਾਨਾਂ ਬਾਰੇ ਨਿੱਠ ਕੇ ਚਰਚਾ ਕੀਤੀ। ਦੂਜੇ ਸੈਸ਼ਨ ਦੌਰਾਨ ਪੰਜਾਬੀ ਲੋਕਧਾਰਾ ਦੇ ਰੂਪ ਅਤੇ ਰੁਝਾਨਾਂ ਬਾਰੇ ਲੋਕਧਾਰਾ ਖੋਜੀ ਡਾ. ਦਰਿਆ ਤੇ ਡਾ.ਕਰਮਜੀਤ ਸਿੰਘ ਨੇ ਆਪਣੇ ਖੋਜ ਪੇਪਰ ਪੜ੍ਹੇ ਤੇ ਕਬੀਲਿਆਂ ਦੀ ਭਾਸ਼ਾ ਅਤੇ ਲੋਕਧਾਰਾ ਬਾਰੇ ਨਵੀਆਂ ਧਾਰਨਾਵਾਂ ਰੱਖੀਆਂ। ਮਾਸ਼ਾ ਕੌਰ ਨੇ ਸੋਹਣੀ ਮਹੀਂਵਾਲ ਬਾਰੇ ਲਿਖੇ ਆਪਣੇ ਨਾਵਲ ਦੀ ਰਚਨਾ ਪ੍ਕਿਰਿਆ ਸਾਂਝੀ ਕੀਤੀ।

ਇਸ ਸੈਸ਼ਨ ਦੇ ਮੁੱਖ ਮਹਿਮਾਨ ਵਜੋਂ ਹਾਜ਼ਰ ਡਾ. ਸੁਖਦੇਵ ਸਿੰਘ ਸਿਰਸਾ ਨੇ ਲੋਕਧਾਰਾ ਦੇ ਵੱਖੋ ਵੱਖਰੇ ਪਾਠ ਭੇਦਾਂ ਬਾਰੇ ਦੱਸਿਆ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਲੋਕਧਾਰਾ ਦੀ ਵਿਭਿੰਨਤਾ ਬਾਰੇ ਵਿਚਾਰ ਰੱਖੇ। ਸੈਸ਼ਨ ਦੀ ਪ੍ਧਾਨਗੀ ਕਰਦਿਆਂ ਪ੍ਸਿੱਧ ਪੱਤਰਕਾਰ ਜਤਿੰਦਰ ਪਨੂੰ ਨੇ ਪਿਛਲੇ ਸਮਿਆਂ ਦੌਰਾਨ ਤੇਜ਼ੀ ਨਾਲ ਤਬਦੀਲ ਹੋਏ ਪੰਜਾਬੀ ਸੱਭਿਆਚਾਰ ਬਾਰੇ ਚਿੰਤਾ ਜ਼ਾਹਿਰ ਕੀਤੀ ਤੇ ਪੁਰਾਣੀਆਂ ਉਸਾਰੂ ਕਦਰਾਂ ਕੀਮਤਾਂ ਸਾਂਭਣ ਦਾ ਸੱਦਾ ਦਿੱਤਾ।

ਸਮਾਗਮ ਦੇ ਵਿਦਾਇਗੀ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮਾਤ ਭਾਸ਼ਾ ਤੇ ਸਾਹਿਤ ਦੀ ਪ੍ਫੁੱਲਿਤਾ 'ਚ ਅਜਿਹੇ ਸਮਾਗਮ ਕਰਵਾਉਣ ਲਈ ਪ੍ਬੰਧਕਾਂ ਨੂੰ ਵਧਾਈ ਦਿੱਤੀ ।

ਪ੍ਬੰਧਕਾਂ ਨੇ ਉਨ੍ਹਾਂ ਦੇ ਪਿਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਆਪਣੇ ਅਖਤਿਆਰੀ ਫੰਡ ਵਿਚੋਂ ਕਾਲਜ ਨੂੰ ਪੰਦਰਾਂ ਲੱਖ ਰੁਪਏ ਦੇਣ 'ਤੇ ਧੰਨਵਾਦ ਕੀਤਾ। ਇਸ ਮੌਕੇ ਕੈਨੇਡਾ ਵਿਖੇ ਢਾਹਾਂ ਸਾਹਿਤ ਐਵਾਰਡ ਦੇ ਪ੍ਬੰਧਕ ਬਰਜਿੰਦਰ ਸਿੰਘ ਢਾਹਾਂ, ਕੁਲਵਿੰਦਰ ਸਿੰਘ ਢਾਹਾਂ ਨੇ ਕਾਲਜ ਨੂੰ ਪੰਜ ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।

ਪਰਵਾਸੀ ਸ਼ਾਇਰਾ ਮਨਜੀਤ ਕੌਰ ਗਿੱਲ ਨੇ ਕਾਲਜ ਨੂੰ ਵਿੱਤੀ ਸਹਾਇਤਾ ਵਜੋਂ ਇਕ ਹਜ਼ਾਰ ਡਾਲਰ ਦਿੱਤੇ। ਕਾਲਜ ਵਲੋਂ ਪੁਰਾਣੇ ਵਿਦਿਆਰਥੀ ਫੁੱਟਬਾਲਰ ਉਲੰਪੀਅਨ ਜਰਨੈਲ ਸਿੰਘ ਪਨਾਮ ਅਤੇ ਮਨਜੀਤ ਸਿੰਘ ਗਿੱਲ ਨੂੰ ਜੀਵਨ ਭਰ ਦੀਆਂ ਪ੍ਾਪਤੀਆਂ 'ਤੇ ਦਿੱਤੇ ਐਵਾਰਡ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਟ ਕੀਤੇ। ਕਾਲਜ ਦੇ ਸਹਿਯੋਗੀ ਡਾ. ਰਘਬੀਰ ਸਿੰਘ ਬਾਸੀ, ਏਜੀਅੱੈਮ ਵਿਨੇ ਮਹਾਜਨ ਤੇ ਮੈਨੇਜਰ ਰਣਧੀਰ ਸਿੰਘ ਨੂੰ ਸਨਮਾਨਿਆ ਗਿਆ।

ਇਸ ਮੌਕੇ ਸੰਸਥਾ ਦੇ ਪੁਰਾਣੇ ਵਿਦਿਆਰਥੀ ਗੁਲਜ਼ਾਰ ਸਿੰਘ ਸੰਧੂ ਦੇ ਜੀਵਨ ਤੇ ਸਾਹਿਤਕਾਰੀ 'ਤੇ ਬਣਾਈ ਡਾਕੂਮੈਂਟਰੀ ਪੇਸ਼ ਕੀਤੀ ਗਈ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਰਵਾਇਤੀ ਲੋਕ ਗਾਇਣ ਪੇਸ਼ ਕੀਤੇ। ਵਿਦਾਇਗੀ ਭਾਸ਼ਣ ਡਾ. ਸੁਰਜੀਤ ਪਾਤਰ ਨੇ ਦਿੱਤਾ ਅਤੇ ਧੰਨਵਾਦੀ ਸ਼ਬਦ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸਾਂਝੇ ਕੀਤੇ।

ਇਸ ਮੌਕੇ ਗੁਰਭੇਜ ਸਿੰਘ ਗੁਰਾਇਆ ਦਿੱਲੀ, ਦੀਪਕ ਬਾਲੀ ਜਲੰਧਰ,ਪਰਵਾਸੀ ਲੇਖਕ ਐਸ.ਅਸ਼ੋਕ ਭੌਰਾ,ਕੁਲਵੰਤ ਸਿੰਘ ਸੰਘਾ, ਹਰਦੇਵ ਸਿੰਘ ਢਿੱਲੋਂ, ਇੰਦਰਜੀਤ ਸਿੰਘ ਭਾਰਟਾ, ਗੁਰਿੰਦਰ ਸਿੰਘ ਬੈਂਸ, ਹਰਪ੍ਰੀਤ ਸਿੰਘ ਬੈਂਸ, ਇਕਬਾਲ ਸਿੰਘ ਖੇੜਾ, ਗ਼ਜ਼ਲ ਗਾਇਕ ਗੁਰਦੀਪ, ਗੁਰਮੇਲ ਸਿੰਘ ਗਿੱਲ, ਲਖਵਿੰਦਰ ਜੌਹਲ,ਭਗਵੰਤ ਰਸੂਲਪੁਰੀ,ਬਲਦੇਵ ਢੀਂਡਸਾ,ਲਾਲ ਸਿੰਘ ਦਸੂਹਾ,ਰਘਵੀਰ ਸਿੰਘ ਟੇਰਕਿਆਣਾ, ਡਾ.ਧਰਮਪਾਲ ਸਾਹਿਲ, ਹਰਬੰਸ ਹੀਓ, ਰੇਸ਼ਮ ਚਿੱਤਰਕਾਰ, ਸੰਧੂ ਵਰਿਆਣਵੀ, ਅਮਰੀਕ ਹਮਰਾਜ਼, ਵਿਜੇ ਬੰਬੇਲੀ, ਪ੍ਰੋਫੈਸਰ ਪਵਨਦੀਪ ਚੀਮਾ, ਪ੍ਰੋਫੈਸਰ ਬਲਵੀਰ ਕੌਰ ਰੀਹਲ, ਡਾ.ਜਗਤਾਰ, ਡਾ. ਸਰਵਣ ਸਿੰਘ ਪਰਦੇਸੀ ਆਦਿ ਤੋਂ ਇਲਾਵਾ ਵੱਖ ਵੱਖ ਕਾਲਜਾਂ ਦੇ ਅਧਿਆਪਕ,ਸਾਹਿਤਕਾਰ ਤੇ ਵਿਦਿਆਰਥੀ ਹਾਜ਼ਰ ਸਨ। ਮੰਚ ਦੀ ਕਾਰਵਾਈ ਕਾਨਫਰੰਸ ਦੇ ਕਨਵੀਨਰ ਪ੍ਰੋਫੈਸਰ ਜੇ ਬੀ ਸੇਖੋਂ ਨੇ ਚਲਾਈ।