ਪਵਨ ਤੇ੍ਹਨ, ਹਰਚੋਵਾਲ : ਪਿੰਡ ਭਾਮੜੀ ਦੇ ਲਾਗੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ 2 ਲੱਖ 30 ਹਜ਼ਾਰ 460 ਰੁਪਏ ਖੋਹਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਹਰਗੋਬਿੰਦਪੁਰ ਤੋਂ ਅਸ਼ੀਰਵਾਦ ਮਾਈਕੋਰ ਕੰਪਨੀ ਲਈ ਪਿੰਡਾਂ ਤੋਂ ਪੈਸੇ ਇਕੱਠੇ ਕਰਨ ਦਾ ਕੰਮ ਕਰਦਾ ਹੈ।

ਸ਼ਾਮ ਕਰੀਬ 7-8 ਵਜੇ ਜਦ ਉਹ ਭਾਮੜੀ ਤੋਂ ਹਰਚੋਵਾਲ ਜਾ ਰਿਹਾ ਸੀ ਤਾਂ ਗੁਰਦੁਆਰਾ ਵਰਿਆਮ ਸਿੰਘ ਕੋਲ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ ਜਿਨ੍ਹਾਂ ਵਿਚੋਂ ਇਕ ਨੇ ਹੈਲਮਟ ਪਾਇਆ ਸੀ ਤੇ ਦੂਜੇ ਸਰਦਾਰ ਨੌਜਵਾਨ ਨੇ ਮੂੰਹ 'ਤੇ ਪੀਲਾ ਪਰਨਾ ਬੰਨਿ੍ਹਆ ਹੋਇਆ ਸੀ।

ਪਿਸਤੌਲ ਦੀ ਨੋਕ 'ਤੇ ਪਲਕ ਝਪਕਦੇ ਹੀ ਉਸ ਕੋਲੋਂ ਰੁਪਇਆ ਵਾਲਾ ਬੈਗ ਤੇ ਮੋਬਾਇਲ ਲੈ ਕੇ ਦੋਵੇਂ ਲੁਟੇਰੇ ਫਰਾਰ ਹੋ ਗਏ। ਇਸ ਮੌਕੇ ਐੱਸਪੀ ਕਾਦੀਆਂ ਸੰਜੀਵ ਕੁਮਾਰ ਅਤ ਐੱਸਐੱਚਓ ਸ੍ਰੀ ਹਰਗੋਬਿੰਦਪੁਰ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਮੁੱਢਲੀ ਜਾਂਚ ਪੜਤਾਲ ਕਰਕੇ ਪਰਚਾ ਦਰਜ ਕਰਨ ਦੇ ਆਦੇਸ਼ ਦੇ ਦਿੱਤੇ ਪਰ ਅਜੇ ਤੱਕ ਲੁਟੇਰਿਆਂ ਖ਼ਿਲਾਫ਼ ਕੋਈ ਪੁਖ਼ਤਾ ਸੁਰਾਗ ਪੁਲਿਸ ਹੱਥ ਨਹੀਂ ਲੱਗਾ।