ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਬੁੱਧਵਾਰ ਨੂੰ ਕਲਾਨੌਰ ਦੇ ਸਾਲੇ ਚੱਕ ਰੋਡ ਸਥਿਤ ਬੇਸਹਾਰਾ ਗਾਵਾਂ ਦੇ ਰੈਣ ਬਸੇਰੇ ਲਈ

ਬਣਾਈ ਗਈ ਗਊਸ਼ਾਲਾ (ਕੈਟਲ ਪਾਊਂਡ ) 'ਚ ਲੱਗੀ ਅੱਗ ਕਾਰਨ ਬੇਸਹਾਰਾ ਗਾਵਾਂ 'ਚ ਭਗਦੜ ਮੱਚ ਗਈ। ਅੱਗ ਲੱਗਣ ਦਾ ਪਤਾ ਚੱਲਦਿਆਂ ਹੀ ਸਬ ਡਿਵੀਜ਼ਨ ਕਲਾਨੌਰ ਦੇ ਐੱਸ ਡੀ ਐੱਮ ਗੁਰਸਿਮਰਨਜੀਤ ਸਿੰਘ ਢਿੱਲੋਂ ਤੇ ਤਹਿਸੀਲਦਾਰ ਰੋਬਨਜੀਤ ਕੌਰ ਕਲਾਨੌਰ ਅਤੇ ਪੁਲਸ ਪ੍ਰਸ਼ਾਸਨ ਗਊਸ਼ਾਲਾ ਕਲਾਨੌਰ ਵਿਖੇ ਪੁੱਜਾ ਅਤੇ ਫਾਇਰ ਬਿ੍ਗੇਡ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਿ੍ਰਸਨਾ ਗਊ ਸੇਵਾ ਸੰਮਤੀ ਦੇ ਪ੍ਰਧਾਨ ਤਰਸੇਮ ਮਹਾਜਨ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਉਹ ਰੋਜਾਨਾਂ ਦੀ ਤਰਾਂ ਗਊਸਾਲਾ ਵਿਖ ਆਇਆ ਤਾਂ ਵੇਖਿਆ ਕਿ ਗਊਸ਼ਾਲਾ ਕਲਾਨੌਰ ਨਾਲ ਲੱਗਦੀ ਗ੍ਰਾਮ ਪੰਚਾਇਤ ਕਲਾਨੌਰ ਦੀ ਜਮੀਨ ਜੋ ਇੱਕ ਕਿਸਾਨ ਨੇ ਠੇਕੇ 'ਤੇ ਲਈ ਹੋਈ ਹੈ ਅਤੇ ਕਿਸਾਨ ਵੱਲੋਂ ਖੇਤ ਦੇ ਬੰਨੇ

'ਤੇ ਲਗਾਈ ਅੱਗ ਕਾਰਨ ਗਊਸ਼ਾਲਾ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰ ਤੋਂ ਹੀ ਤੇਜ਼ ਹਨੇਰੀ ਆਉਣ ਕਾਰਨ ਅੱਗ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਗਊਸ਼ਾਲਾ 'ਚ ਸੈਂਕੜੇ ਗਊਆਂ ਸੰਘਣੇ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਗਊਆਂ ਦਾ ਦਮ ਘੁੱਟਣ ਲੱਗਾ।

ਤਰਸੇਮ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਗਊਸਾਲਾ ਦੇ ਪ੍ਰਬੰਧਾਂ ਨੂੰ ਅਣਦੇਖਾ ਕੀਤਾ ਹੋਇਆ ਹੈ ਅਤੇ ਸਫਾਈ ਨਾ ਹੋਣ ਕਾਰਨ ਗਊਸਾਲਾ ਦੇ ਚੁਗਿਰਦੇ ਵਿੱਚ ਵੱਡੇ ਪੱਧਰ 'ਤੇ ਗਾਵਾਂ ਦਾ ਗੋਬਰ ਸੁੱਕਾ ਪਿਆ ਹੋਇਆ ਹੈ ਅਤੇ ਤੇਜ਼ ਹਨੇਰੀ ਕਾਰਨ ਸੁੱਕੇ ਗੋਬਰ ਨੂੰ ਅੱਗ ਲੱਗਣ ਕਾਰਨ ਗਊਸਾਲਾ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਗ ਗਊਆਂ ਲਈ ਬਣਾਏ ਗਏ ਸ਼ੈੱਡਾਂ ਅਤੇ ਖੁਰਲੀਆਂ ਦੇ ਆਲੇ ਦੁਆਲੇ ਫੈਲਣ ਕਾਰਨ ਗਊਸ਼ਾਲਾ ਦੀਆਂ ਗਾਵਾਂ ਅਤੇ ਛੋਟੇ ਵੱਛੇ ਵੱਛੀਆਂ ਵਿੱਚ ਭੱਜ ਦੌੜ ਮੱਚ ਗਈ। ਇਸ ਦੌਰਾਨ ਜਿੱਥੇ ਸੰਘਣੇ ਧੂੰਏਂ ਕਾਰਨ ਸਾਹ ਲੈਣਾ ਔਖਾ ਹੋ ਗਿਆ ਉੱਥੇ ਅੱਗ ਨਾਲ ਪੈਰ ਵੀ ਝੁਲਸਣੇ ਲੱਗ ਪਏ ਜਿਥੇ ਗਾਵਾਂ ਨੂੰ ਸਾਫ ਥਾਂ ‘ਤੇ ਲੈਜਾਣ ਲਈ ਜਦੋਂਜਹਿਦ ਕੀਤੀ ਗਈ। ਤਰਸੇਮ ਮਹਾਜਨ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਗਊਸ਼ਾਲਾ ਕਲਾਨੌਰ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ਵੇਲੇ ਗਊਸਾਲਾ ਕਲਾਨੌਰ ਵਿੱਚ 350 ਦੇ ਕਰੀਬ ਬੇਸਹਾਰਾ ਗਾਵਾਂ ਰੈਣ ਬਸੇਰਾ ਕਰ ਰਹੀਆਂ ਹਨ। ਜਿਨਾਂ ਦੇ ਰਹਿਣ ਲਈ ਸਿਨਾਂ ਗਊ ਸੇਵਾ ਸੰਮਤੀ ਦੇ ਸਹਿਯੋਗ ਨਾਲ ਗਊ ਭਗਤਾਂ ਵੱਲੋਂ 36 ਲੱਖ ਦੇ ਕਰੀਬ ਸ਼ੈੱਡਾਂ ਆਦਿ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਦਰਜਨ ਦੇ ਕਰੀਬ ਰੋਜ਼ਾਨਾ ਦਿਹਾੜੀਦਾਰ ਲੋਕਾਂ ਤੋਂ ਪਸ਼ੂਆਂ

ਦੀ ਸਾਂਭ ਸੰਭਾਲ ਕਰਵਾਈ ਜਾ ਰਹੀ ਹੈ।

Posted By: Amita Verma