v> ਪਠਾਨਕੋਟ : ਸੰਨੀ ਦਿਓਲ ਦੀਆਂ ਫਿਲਮਾਂ ਟੀਵੀ ਚੈਨਲਾਂ 'ਤੇ ਦਿਖਾਉਣ ਦਾ ਕਾਂਗਰਸ ਨੇ ਇਤਰਾਜ਼ ਦਰਜ ਕਰਵਾਇਆ ਹੈ। ਫਿਲਮਾਂ ਦੇ ਪ੍ਰਸਾਰਣ 'ਤੇ ਰੋਕ ਲਗਵਾਉਣ ਲਈ ਕਾਂਗਰਸ ਚੋਣ ਕਮਿਸ਼ਨ ਕੋਲ ਪਹੁੰਚ ਗਈ ਹੈ ਤੇ ਸ਼ਿਕਾਇਤ ਸੌਂਪ ਕੇ ਚੋਣਾਂ ਤਕ ਸੰਨੀ ਦੀਆਂ ਫਿਲਮਾਂ ਨਾ ਦਿਖਾਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਤਰਕ ਦਿੱਤਾ ਹੈ ਕਿ ਫਿਲਮਾਂ ਦੇ ਪ੍ਰਸਾਰਣ ਰਾਹੀਂ ਭਾਜਪਾ ਆਪਣੇ ਉਮੀਦਵਾਰ ਸੰਨੀ ਦਿਓਲ ਲਈ ਉਮੀਦਵਾਰਾਂ ਨੂੰ ਲੁਭਾਉਣ ਦਾ ਕੋਸ਼ਿਸ਼ ਕਰ ਰਹੀ ਹੈ।

ਕਾਂਗਰਸ ਸਕੱਤਰ ਅਮਿਤ ਮੰਟੂ ਨੇ ਮੁੱਖ ਚੋਣ ਕਮਿਸ਼ਨ, ਸੀਈਓ ਪੰਜਾਬ ਤੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡੀਸੀ ਰਾਮਵੀਰ ਨੂੰ ਪੱਤਰ ਸੌਂਪਿਆ ਹੈ। ਸ਼ਿਕਾਇਤ ਪੱਤਰ ਚ ਟੀਵੀ ਚੈੱਨਲਾਂ ਚ ਸੰਨੀ ਦਿਓਲ ਦੀ ਫਿਲਮਾਂ ਦੇ ਪ੍ਰਸਾਰਣ 'ਤੇ ਇਤਰਾਜ਼ ਪ੍ਰਗਟਾਇਆ ਹੈ। ਮੰਟੂ ਨੇ ਕਿਹਾ ਹੈ ਕਿ ਭਾਜਪਾ ਉਮੀਦਵਾਰ ਦੀਆਂ ਫਿਲਮਾਂ ਚੈਨਲਾਂ 'ਤੇ ਲਗਾਤਾਰ ਦਿਖਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਵੀਡੀਓ ਵੀ ਫੈਲਾਏ ਜਾ ਰਹੇ ਹਨ। ਚੋਣਾਂ 'ਚ ਅਜਿਹਾ ਕਰਨਾ ਚੋਣ ਕਮਿਸ਼ਨ ਦੀ ਉਲੰਘਣਾ ਹੈ।

Posted By: Amita Verma