ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਵਿਦਿਆਰਥੀਆਂ 'ਚ ਚਿੰਨਗ ਜਗਾਉਣ ਦੇ ਉਦੇਸ਼ ਨਾਲ ਮਯੰਕ ਫਾਊਂਡੇਸ਼ਨ ਦੁਆਰਾ ਦੂਜੇ “ਮਯੰਕ ਸ਼ਰਮਾ ਮੈਮੋਰੀਅਲ ਅਕੈਡਮਿਕਸ ਐਕਸੀਲੈਂਸ ਐਵਾਰਡਜ਼'' “ਏਕ ਚੰਦਰ ਸਪਰਸ਼ ਉਤਕਰਿਸ਼ਟਤਾ ਨੂੰ ਸਮਰਪਿਤ“ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਦਾਸ ਐਂਡ ਵਰਾਉਣ ਸਕੂਲ ਵਿਚ ਸੰਸਥਾ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ। ਸੰਸਥਾਪਕ ਅਨਿਰੁਧ ਗੁਪਤਾ, ਦੀਪਕ ਸ਼ਰਮਾ, ਗ਼ਜ਼ਲਪ੍ਰਰੀਤ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਵੱਖ-ਵੱਖ ਸਿੱਖਿਆ ਬੋਰਡਾਂ ਵਿਚ ਅੱਵਲ ਆਉਣ ਵਾਲੇ ਦਸਵੀਂ ਦੇ 100 ਵਿਦਿਆਰਥੀਆਂ ਅਤੇ ਬਾਰਵੀਂ ਕਲਾਸ ਦੇ ਵੀ 100 ਵਿਦਿਆਰਥੀਆਂ ਦੀ ਲਿਸਟ ਜਾਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬਾਰਵੀਂ ਦੇ ਮੈਡੀਕਲ ਦੇ 25, ਨਾਨ-ਮੈਡੀਕਲ ਦੇ 25, ਕਾਮਰਸ ਦੇ 25 ਅਤੇ ਆਰਟਸ ਦੇ 25 ਵਿਦਿਆਰਥੀ ਸਨਮਾਨਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਜ਼ਿਲੇ੍ਹ ਦੇ 11 ਬਲਾਕਾਂ ਦੇ ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਟਾਪਰਜ਼ ਵਿਦਿਆਰਥੀ ਵੀ ਸਨਮਾਨਿਤ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਲਿਸਟ ਵਿਚ +2 ਮੈਡੀਕਲ ਵਿਚ ਦਿਆ ਨਾਰੰਗ, ਕਾਮਰਸ ਵਿਚ ਅਪਰਨਾ ਐਰੀ, ਆਰਟਸ ਵਿਚ ਹੀਮਾਨਸ਼ੀ, ਨਾਨ ਮੈਡੀਕਲ ਵਿਚ ਸਿਮਰਨਜੀਤ ਸਿੰਘ ਅਤੇ ਦਸਵੀਂ ਜਮਾਤ ਵਿਚ ਸਿਮਰਤਪ੍ਰਰੀਤ ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਸਕੱਤਰ ਰਾਕੇਸ਼ ਕੁਮਾਰ, ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਧਰਤੀ ਨਾਲ ਜੁੜੇ ਆਈਏਐੱਸ.ਫੌਜ਼ੀ ਅਫਸਰ ਤੇ ਆਈਪੀਐੱਸ ਅਧਿਕਾਰੀ ਸਮਾਰੋਹ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਤੋਂ ਇਲਾਵਾ ਉਨ੍ਹਾਂ ਨੂੰ ਕੈਰੀਅਰ ਗਾਈਡੈਂਸ ਬਾਰੇ ਵੀ ਜਾਣੂ ਕਰਾਉਣਗੇ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦਾਂ ਦੇ ਸ਼ਹਿਰ ਦੇ ਵਿਦਿਆਰਥੀ ਸਿੱਖਿਆ, ਖੇਡਾਂ ਤੇ ਸਮਾਜਿਕ ਖੇਤਰ ਵਿਚ ਅੱਗੇ ਵਧਣ ਇਸ ਲਈ ਉਨ੍ਹਾਂ ਦੁਆਰਾ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਫਾਊਂਡੇਸ਼ਨ ਦਾ ਗਠਨ ਮਯੰਕ ਦੀਆਂ ਯਾਦਾਂ ਨੂੰ ਸਾਰਿਆਂ ਦੇ ਦਿਲਾਂ ਵਿਚ ਵਸਾ ਕੇ ਰੱਖਣ ਦੇ ਮਨੋਰਥ ਨਾਲ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਐੱਨਜੀਓ ਨਹੀਂ ਬਲਕਿ ਇਕ ਅਹਿਸਾਸ ਹੈ ਜੋ ਮਨੁੱਖਤਾ ਅਤੇ ਸਮਾਜ ਵਿਚ ਸਿੱਖਿਆ ਅਤੇ ਖੇਡਾਂ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ ਕੰਮ ਕਰੇਗੀ। ਇਸ ਮੌਕੇ ਤੇ ਕਮਲ ਸ਼ਰਮਾ, ਪਿ੍ਰੰਸੀਪਲ ਰਾਜੇਸ਼ ਮਹਿਤਾ, ਸੰਜੀਵ ਟੰਡਨ, ਅਰਨੀਸ਼ ਮੌਗਾ, ਮੁਨੀਸ਼ ਪੁੰਜ, ਡਾ. ਤਨਜੀਤ ਬੇਦੀ, ਐਵਨ ਭੱਲਾ, ਐਡਵੋਕੇਟ ਰਨਵੀਕ ਮਹਿਤਾ, ਮਨੋਜ ਗੁਪਤਾ, ਦੀਪਕ ਨਰੂਲਾ, ਦੀਪਕ ਨੰਦਾ, ਸੰਦੀਪ ਸਹਿਗਲ, ਯੋਗੇਸ਼ ਤਲਵਾੜ, ਅਮਿਤ ਆਨੰਦ, ਗੁਰਪ੍ਰਰੀਤ ਭੁੱਲਰ, ਜਤਿੰਦਰ ਸੰਧਾ, ਵਿਪੁਲ ਨਾਰੰਗ ਆਦਿ ਮੌਜ਼ੂਦ ਸਨ।