ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿੱਤ ਮੰਤਰੀ ਸ. ਮਨਪ੫ੀਤ ਸਿੰਘ ਬਾਦਲ ਜ਼ਿਲ੍ਹੇ ਅੰਦਰ ਨਵੇਂ ਬਣੇ ਪੰਚਾਂ, ਸਰਪੰਚਾਂ, ਬਲਾਕ ਸਮਿਤੀ ਤੇ ਜ਼ਿਲ੍ਹਾ ਪ੫ੀਸ਼ਦ ਮੈਂਬਰਾਂ ਨੂੰ 12 ਜਨਵਰੀ ਨੂੰ ਸਹੁੰ ਚਕਾਉਣਗੇ। ਇਹ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਸਵੇਰੇ ਸਾਢੇ 10 ਵਜੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਵਾਹਨ ਚਾਲਕਾਂ ਦੀ ਸੁਵਿਧਾ ਦੇ ਲਈ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਬਲਾਕ ਘੱਲ ਖੁਰਦ ਵੱਲੋਂ ਆਉਣ ਵਾਲਿਆਂ ਲਈ ਜਨ. ਪਾਰਕਿੰਗ ਗੇਟ ਨੰਬਰ 3 ਨਜ਼ਦੀਕ ਕੈਰਲ ਕੋਨਵੈਂਟ ਸਕੂਲ, (ਪਹੁੰਚ ਮਾਰਗ ਸ਼ਾਂਦੇ ਹਾਸ਼ਮ ਤੋਂ ਕੱਚਾ ਜੀਰਾ ਰੋਡ) ਦਾ ਰੋਡ ਮੈਪ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ੀਰਾ ਤੋਂ ਆਉਣ ਵਾਲਿਆਂ ਲਈ ਜਨ. ਪਾਰਕਿੰਗ ਨੰਬਰ 4, ਸਟੇਜ਼ ਦੇ ਸਾਹਮਣੇ (ਕੱਚਾ ਜ਼ੀਰਾ ਰੋਡ ਰਾਹੀਂ), ਮੱਲਾਂਵਾਲ ਤੇ ਮੱਖੂ ਤੋਂ ਆਉਣ ਵਾਲਿਆਂ ਲਈ ਜਨ. ਪਾਰਕਿੰਗ ਨੰਬਰ 5 ਸਟੇਜ ਦੇ ਖੱਬੇ ਹੱਥ (ਸਾਹਮਣੇ ਮਾਰਕਿਟ ਕਮੇਟੀ ਦਫਤਰ, ਦੁਕਾਨਾਂ ਦੇ ਪਿੱਛੇ) ਅਤੇ ਗੁਰੂਹਰਸਹਾਏ, ਮਮਦੋਟ ਅਤੇ ਫਿਰੋਜ਼ਪੁਰ ਸ਼ਹਿਰ ਤੋਂ ਆਉਣ ਵਾਲਿਆਂ ਲਈ ਜਨ. ਪਾਰਕਿੰਗ ਨੰਬਰ 6, ਸਬਜ਼ੀ ਮੰਡੀ ਫਿਰੋਜ਼ਪੁਰ ਸ਼ਹਿਰ (ਪਹੁੰਚ ਮਾਰਗ ਗੁਰੂਹਰਸਹਾਏ ਅਤੇ ਮਮਦੋਟ ਲਈ ਵਾਇਆ ਕਿਲ੍ਹਾ ਚੌਂਕ-ਮਧਰੇ ਫਾਟਕ-ਮੁਲਤਾਨੀ ਗੇਟ-ਬਾਂਸੀ ਗੇਟ-ਮਖੂ ਗੇਟ-ਜ਼ੀਰਾ ਗੇਟ ਸ਼ਿਵਾਲਿਆ ਰੋਡ-ਸਬਜ਼ੀ ਮੰਡੀ ਪਾਰਕਿੰਗ) ਰਾਹੀਂ ਸਮਾਗਮ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਰੂਟ ਪਲਾਨ ਰਾਹੀਂ ਟ੫ੈਫਿਕ ਸਮੱਸਿਆ ਦੇ ਨਜਿੱਠਣ ਦਾ ਪੂਰਾ ਪ੫ਬੰਧ ਕੀਤਾ ਗਿਆ ਹੈ। ਸਮਾਗਮ ਵਿਚ ਸ਼ਾਮਲ ਹੋਣ ਵਾਲੇ ਇਸ ਰੂਟ ਪਲਾਨ ਰਾਹੀਂ ਆਸਾਨੀ ਨਾਲ ਸ਼ਾਮਲ ਹੋ ਸਕਦੇ ਹਨ।