style="text-align: justify;"> ਸਤੀਸ਼ ਕੁਮਾਰ, ਫ਼ਰੀਦਕੋਟ : ਸਥਾਨਕ ਪੀਓ ਸਟਾਫ ਦੇ ਐੱਸਆਈ ਗੁਰਜੀਤ ਸਿੰਘ ਨੇ ਆਪਣੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਮੁਕੱਦਮਾ ਨੰਬਰ 284 ਦੀ ਭਗੌੜੀ ਕਰਾਰ ਦਿੱਤੀ ਗਈ ਦੋਸ਼ੀ ਸਿਮਰਜੀਤ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਊਧਮ ਸਿੰਘ ਨਗਰ ਬਠਿੰਡਾ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਐੱਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਦੋਸ਼ੀ ਔਰਤ ਨੇ ਹੋਰਨਾਂ ਔਰਤਾਂ ਨਾਲ ਮਿਲ ਕੇ ਇਕ ਔਰਤ ਨੂੰ ਪੈਸਿਆਂ ਦੇ ਲਾਲਚ 'ਚ ਅੱਗੇ ਵੇਚ ਦਿੱਤਾ ਸੀ ਜਿਸ 'ਤੇ ਇਸ ਵਿਰੁੱਧ ਦਰਜ ਉਕਤ ਮੁਕੱਦਮੇ 'ਚ ਸੀਜੇਐੱਮ ਦੀ ਅਦਾਲਤ ਵੱਲੋਂ ਇਸ ਨੂੰ ਭਗੌੜੀ ਕਰਾਰ ਦੇ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਦੋਸ਼ੀ ਔਰਤ ਵਿਰੁੱਧ ਅਗਲੀ ਕਾਰਵਾਈ ਜਾਰੀ ਹੈ।