style="text-align: justify;">ਚੰਡੀਗੜ੍ਹ : ਚੋਣ ਕਮਿਸ਼ਨ ਵੱਲੋਂ ਤਬਾਦਲਿਆਂ ਤੇ ਤਾਇਨਾਤੀਆਂ ਨੂੰ ਲੈ ਕੇ ਕੀਤੇ ਗਏ ਹੁਕਮਾਂ ਵਿਚ ਬਦਲਾਅ ਕੀਤਾ ਗਿਆ ਹੈ । ਪਹਿਲਾਂ ਕਮਿਸ਼ਨ ਨੇ ਤਬਾਦਲੇ ਕਰਨ ਦੀ ਆਖ਼ਰੀ ਤਰੀਕ 28 ਫਰਵਰੀ ਰੱਖੀ ਸੀ ਪਰ ਹੁਣ ਇਸ ਵਿਚ ਕਟੌਤੀ ਕਰ ਦਿੱਤੀ ਗਈ ਹੈ। ਹੁਣ ਪੰਜਾਬ ਸਰਕਾਰ ਨੂੰ 20 ਫਰਵਰੀ ਤਕ ਸਾਰੇ ਤਬਾਦਲੇ ਕਰਨਗੇ ਪੈਣਗੇ।

ਕਮਿਸ਼ਨ ਦੇ ਇਸ ਨਵੇਂ ਨਿਰਦੇਸ਼ ਨਾਲ ਇਸ ਗੱਲ ਦੇ ਸਾਫ ਸੰਕੇਤ ਮਿਲ ਰਹੇ ਹਨ ਕਿ ਫਰਵਰੀ ਅਖ਼ੀਰ ਜਾਂ ਮਾਰਚ ਦੇ ਪਹਿਲੇ ਹਫਤੇ 'ਚ ਕਦੇ ਵੀ ਚੋਣ ਦਾ ਐਲਾਨ ਹੋ ਸਕਦਾ ਹੈ। ਕਮਿਸ਼ਨ ਨੇ ਇਸ ਸਬੰਧੀ ਅਧਿਕਾਰਕ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ।