ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੁੱਡਾ, ਗਮਾਡਾ, ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.), ਗਲਾਡਾ, ਅੰਮਿ੍ਤਸਰ ਵਿਕਾਸ ਅਥਾਰਟੀ (ਏ.ਡੀ.ਏ.) ਤੇ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਨੂੰ ਵੱਖ ਵੱਖ ਪ੍ਰਾਪਰਟੀਆਂ ਦੀ ਨਿਲਾਮੀ ਤੋਂ 71.69 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਨ੍ਹਾਂ ਪ੍ਰਾਪਰਟੀਆਂ ਦੀ ਈ-ਨਿਲਾਮੀ ਜੁਲਾਈ ਮਹੀਨੇ ਦੌਰਾਨ ਕੀਤੀ ਗਈ ਹੈ। ਇਹ ਈ-ਨਿਲਾਮੀ 1 ਜੁਲਾਈ 2019 ਨੂੰ ਸ਼ੁਰੂ ਹੋਈ ਸੀ। ਜਿਨ੍ਹਾਂ ਪ੍ਰਾਪਰਟੀਆਂ ਦੀ ਈ-ਨਿਲਾਮੀ ਕੀਤੀ ਗਈ ਹੈ ਉਨ੍ਹਾਂ ਵਿਚ ਉਦਯੋਗਿਕ ਪਲਾਟ, ਐਸਸੀ.ਓਜ਼, ਬੂਥ, ਦੋ ਮੰਜ਼ਲਾਂ ਦੁਕਾਨਾਂ, ਬਿਲਟ-ਅਪ ਬੂਥ, ਦੁਕਾਨਾਂ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਈ-ਨਿਲਾਮੀ ਦੌਰਾਨ ਗਮਾਡਾ ਨੂੰ 43.50 ਕਰੋੜ ਰੁਪਏ, ਜੇ.ਡੀ.ਏ. ਨੂੰ 14.96 ਕਰੋੜ ਰੁਪਏ, ਬੀ.ਡੀ.ਏ. ਨੂੰ 5.38 ਕਰੋੜ ਰੁਪਏ, ਪੀ.ਡੀ.ਏ. ਨੂੰ 3.91 ਕਰੋੜ ਰੁਪਏ, ਗਲਾਡਾ ਨੂੰ 3.29 ਕਰੋੜ ਰੁਪਏ ਅਤੇ ਏ.ਡੀ.ਏ. ਨੂੰ 65 ਲੱਖ ਰੁਪਏ ਦਾ ਮਾਲੀਆ ਪ੍ਰਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪ੍ਰਾਪਰਟੀਆਂ ਦੀ ਨਿਲਾਮੀ ਕੀਤੀ ਗਈ ਹੈ ਉਹ ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ, ਗੁਰਦਾਸਪੁਰ, ਬਟਾਲਾ, ਮਲੋਟ, ਮੁਕੇਰੀਆਂ, ਫਿਲੌਰ ਤੇ ਅਬੋਹਰ ਵਿਖੇ ਸਥਿਤ ਹਨ।

ਉਨ੍ਹਾਂ ਦੱÎਸਿਆ ਕਿ ਗਮਾਡਾ ਦੇ ਅਧਿਕਾਰ ਖੇਤਰ ਹੇਠ ਆਉਂਦੇ 0.5 ਏਕੜ ਤੋਂ 1.26 ਏਕੜ ਤੱਕ ਦੇ ਆਕਾਰ ਵਾਲੇੇ 5 ਉਦਯੋਗਿਕ ਪਲਾਟਾਂ ਦੀ ਸਫ਼ਲਤਾਪੂਰਵਕ ਨਿਲਾਮੀ ਕੀਤੀ ਗਈ ਹੈ। ਇਹ ਉਦਯੋਗਿਕ ਪਲਾਟ ਕੌਮਾਂਤਰੀ ਹਵਾਈ ਅੱਡੇ ਨੇੜੇ ਸੈਕਟਰ 83 ਅਲਫ਼ਾ ਤੇ ਸੈਕਟਰ 101 ਅਲਫ਼ਾ ਵਿਖੇ ਸਥਿਤ ਹਨ। ਇਸ ਦੇ ਇਲਾਵਾ, 3 ਰਿਹਾਇਸ਼ੀ ਪਲਾਟਾਂ ਅਤੇ 4 ਬੂਥਾਂ ਦੀ ਨਿਲਾਮੀ ਵੀ ਸਫ਼ਲ ਰਹੀ ਹੈ। ਉਨ੍ਹਾਂ ਦੱÎਸਿਆ ਕਿ ਇਹ ਪਲਾਟ ਤੇ ਬੂਥ ਗਮਾਡਾ ਦੇ ਵਿਭਿੰਨ ਖੇਤਰਾਂ/ਪ੍ਰੋਜੈਕਟਾਂ ਵਿਚ ਸਥਿਤ ਹਨ।

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ-ਕਮ-ਕੋ-ਚੇਅਰਮੈਨ, ਪੁੱਡਾ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਸ ਈ-ਨਿਲਾਮੀ ਪ੍ਰਤੀ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਨੀਲਾਮ ਕੀਤੀਆਂ ਗਈਆਂ ਪ੍ਰਾਪਰਟੀਆਂ ਦਾ ਕਬਜ਼ਾ ਸ਼ਡਿਊਲ ਅਨੁਸਾਰ ਅਲਾਟੀਆਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸਫ਼ਲ ਬੋਲੀਕਾਰਾਂ ਦਾ ਬਿਆਨਾ ਜਲਦ ਹੀ ਮੋੜ ਦਿੱਤਾ ਜਾਵੇਗਾ।