ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਸੁੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਜਿਸ ਦਾ ਹਿਸਾਬ ਵੋਟਰ ਹੁਣ ਲੋਕ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਕਰਵਾ ਕੇ ਲੈਣਗੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਐਸਐਸਡੀ ਧਰਮਸ਼ਾਲਾ ਅਤੇ ਸ਼ਾਂਤੀ ਹਾਲ 'ਚ ਵੱਖ-ਵੱਖ ਵਾਰਡਾਂ ਦੀਆਂ ਵਰਕਰ ਮਿਲਣੀ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁੂਰ ਕੀਤੀਆਂ ਲੋਕ ਭਲਾਈ ਸਕੀਮਾਂ ਆਟਾ-ਦਾਲ, ਬੁਢਾਪਾ ਪੈਨਸ਼ਨ, ਸਗਨ ਸਕੀਮਾਂ ਨੂੰ ਕੈਪਟਨ ਸਰਕਾਰ ਨੇ ਬੰਦ ਕਰਕੇ ਗਰੀਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਹਲਕੇ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਅਤੇ ਏਮਜ਼ ਵਰਗੇ ਕਈ ਵੱਡੇ ਪ੍ਰਰਾਜੈਕਟ ਬਠਿੰਡਾ 'ਚ ਲਿਆ ਕੇ ਦਿੱਤੇ, ਵਿਕਾਸ ਦੇ ਆਧਾਰ 'ਤੇ ਹੀ ਅਕਾਲੀ ਦਲ ਵੱਡੀ ਜਿੱਤ ਪ੍ਰਰਾਪਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਏਮਜ਼ ਹਸਪਤਾਲ ਦਾ ਬਠਿੰਡਾ 'ਚ ਲੱਗਣ ਦਾ ਵਿਰੋਧ ਕਰਨ ਵਾਲਾ ਸੁਖਪਾਲ ਖਹਿਰਾ ਬਠਿੰਡਾ ਆ ਕੇ ਕਿਸ ਮੂੰਹ ਨਾਲ ਵੋਟਾਂ ਮੰਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹੁਣ ਕੋਈ ਅਧਾਰ ਨਹੀਂ ਰਿਹਾ ਲੋਕ ਹੁਣ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ। ਇਸ ਸਮੇਂ ਭਾਗ ਸਿੰਘ ਕਾਕਾ ਹਲਕਾ ਪ੍ਰਧਾਨ, ਸੁਖਬੀਰ ਸਿੰਘ ਚੱਠਾ ਯੂਥ ਹਲਕਾ ਪ੍ਰਧਾਨ, ਅਵਤਾਰ ਸਿੰਘ ਮੈਨੂੰਆਣਾ, ਕੌਂਸਲਰ ਰਾਜਵਿੰਦਰ ਰਾਜੂ, ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਬਲਵੀਰ ਸਿੰਘ ਮੱਕੜ, ਦੀਦਾਰ ਸਿੰਘ ਮੱਕੜ, ਮਿੰਕੂ ਅਸੀਜ਼ਾ, ਦਿਲਮਨ ਮੱਕੜ, ਬਿੱਟ ਮੱਕੜ, ਅਮਰਜੀਤ ਸਿੰਘ ਸਿੱਧੂ ਰਾਮਸਰੇ ਵਾਲੇ, ਅਸ਼ੋਕ ਕੁਮਾਰ ਗੋਇਲ ਸਾਬਕਾ ਪ੍ਰਧਾਨ, ਦੇਵਿੰਦਰ ਸਿੰਘ ਕੋਟਬਖਤੂ ਸਰਕਲ ਪ੍ਰਧਾਨ, ਟੈਨੀ ਅਗਰਵਾਲ, ਪ੍ਰਧਾਨ ਕ੍ਰਿਸ਼ਨ ਮਿੱਤਲ, ਮਦਨ ਲਾਲ ਲਹਿਰੀ, ਸਤਵੀਰ ਸਿੰਘ ਅਸੀਜ਼ਾ, ਚਿੰਟੂ ਸ਼ਰਮਾਂ, ਵਿਜੇਪਾਲ ਸਾਬਕਾ ਕੌਂਸਲਰ ਆਦਿ ਵਰਕਰ ਹਾਜ਼ਰ ਸਨ।