ਨਿਤਿਨ ਕਾਲੀਆ, ਛੇਹਰਟਾ : ਖ਼ਾਲਸਾ ਕਾਲਜ ਦੇ ਮੇਨ ਗੇਟ ਦੇ ਬਾਹਰ ਲੱਗੀਆਂ ਗਰਿੱਲਾਂ 'ਤੇ 'ਖ਼ਾਲਿਸਤਾਨ ਜ਼ਿੰਦਾਬਾਦ ਰਿਫਰੈਂਡਮ 2020' ਲਿਖਣ ਤੋਂ ਭੜਕੇ ਸ਼ਿਵ ਸੈਨਾ ਪੰਜਾਬ ਨੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਗਾ ਕੇ ਸਖਤ ਵਿਰੋਧ ਕੀਤਾ ਤੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਇਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।


ਸ਼ਿਵ ਸੈਨਾ ਪੰਜਾਬ ਦੇ ਉਤਰ ਭਾਰਤ ਪ੍ਰਮੁੱਖ ਵਿਪਨ ਨਈਅਰ ਨੇ ਦੱਸਿਆ ਕਿ ਪਿਛਲੇ ਕੁੱਝ ਚਿਰ ਤੋਂ ਖ਼ਾਲਿਸਤਾਨ ਸਮੱਰਥਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੋਝੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਖ਼ਾਲਸਾ ਕਾਲਜ ਦੇ ਬਾਹਰ ਵੀ ਕੁੱਝ ਸ਼ਰਾਰਤੀ ਅਨਸਰ ਤੇ ਖਾਲਿਸਤਾਨ ਸਮੱਰਥਕਾਂ ਨੇ 'ਖ਼ਾਲਿਸਤਾਨ ਜ਼ਿੰਦਾਬਾਦ ਰਿਫਰੈਂਡਮ 2020' ਲਿਖ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।

Posted By: Jagjit Singh