ਅੰਮਿ੫ਤਪਾਲ ਸਿੰਘ, : ਮਹਾਰਾਸ਼ਟਰ ਦੇ ਸੀਨੀਅਰ ਭਾਜਪਾ ਆਗੂ, ਵਿਧਾਇਕ ਅਤੇ ਮਹਾਰਾਸ਼ਟਰ ਸ਼ਹਿਰੀ ਅਤੇ ਇੰਡਸਟਰੀਅਲ ਡਿਵੈੱਲਪਮੈਂਟ ਕਾਰਪੋਰੇਸ਼ਨ ( ਸੀਆਈਡੀਸੀਓ) ਦੇ ਚੇਅਰਮੈਨ ਪ੫ਸ਼ਾਂਤ ਠਾਕੁਰ ਪਰਿਵਾਰ ਸਮੇਤ ਵੀਰਵਾਰ ਨੂੰ ਸੱਚਖੰਡ ਸ੫ੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸ਼ੁਕਰਾਨਾ ਕਰਨ ਉਚੇਚੇ ਤੌਰ 'ਤੇ ਪਹੰਚੇ ਪ੫ਸ਼ਾਂਤ ਠਾਕੁਰ ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਕੇਂਦਰ ਵਿਖੇ ਸ਼੫ੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੫ੀ ਦਰਬਾਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਪ੫ਸ਼ਾਂਤ ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਉਨ੍ਹਾਂ ਦੀ ਇਹ ਸ਼ੁਕਰਾਨੇ ਵਜੋਂ ਧਾਰਮਿਕ ਫੇਰੀ ਹੈ। ਉਨ੍ਹਾਂ ਨੂੰ ਗੁਰੂ ਸਾਹਿਬ ਦੀ ਕਿ੫ਪਾ ਸਦਕਾ ਮਹਾਰਾਸ਼ਟਰ ਸ਼ਹਿਰੀ ਅਤੇ ਇੰਡਸਟਰੀਅਲ ਡਿਵੈੱਲਪਮੈਂਟ ਕਾਰਪੋਰੇਸ਼ਨ (ਸੀਆਈਡੀਸੀਓ) ਦੇ ਚੇਅਰਮੈਨ ਦੀ ਸੇਵਾ ਮਿਲੀ ਹੈ। ਇਸ ਪਵਿੱਤਰ ਅਸਥਾਨ 'ਤੇ ਉਨ੍ਹਾਂ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਮਹਾਰਾਸ਼ਟਰ ਅਤੇ ਪੰਜਾਬ ਦੀ ਡੂੰਘੀ ਸਾਂਝ ਦੀ ਗੱਲ ਕਰਦਿਆਂ ਕਿਹਾ ਭਗਤ ਨਾਮਦੇਵ ਜੀ ਦੀ ਕਰਮ ਭੂਮੀ ਮਹਾਰਾਸ਼ਟਰ ਵਿਖੇ ਸ੫ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ। ਉਨ੍ਹਾਂ ਕਿਹਾ ਕਿ ਸ੫ੀ ਅੰਮਿ੫ਤਸਰ ਦੀ ਧਰਤੀ ਸ਼ਕਤੀ ਦਾ ਸੋਮਾ ਅਤੇ ਸ਼ਾਂਤੀ ਦਾ ਕੋਸ਼ ਹੈ। ਉਨ੍ਹਾਂ ਕਿਹਾ ਕਿ ਸ੫ੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੁਰੂਘਰ ਪ੫ਤੀ ਅਥਾਹ ਆਸਥਾ ਰੱਖਦੇ ਹਨ।

ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪ੫ਸ਼ਾਂਤ ਠਾਕੁਰ ਮਹਾਰਾਸ਼ਟਰ ਵਿਚ ਸਿੱਖ ਭਾਈਚਾਰੇ ਲਈ ਹਰ ਦਰਪੇਸ਼ ਮਾਮਲੇ ਨੂੰ ਸੁਲਝਾਉਣ ਅਤੇ ਮਦਦ ਲਈ ਹਮੇਸ਼ਾ ਤੱਤਪਰ ਰਹੇ ਹਨ। ਇਸ ਮੌਕੇ ਸ਼੫ੋਮਣੀ ਕਮੇਟੀ ਮੈਂਬਰ ਅਜਾਇਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਆਦਿ ਮੌਜੂਦ ਹਨ।