ਜੇਐੱਨਐੱਨ, ਅੰਮਿ੍ਤਸਰ : ਸਕੂਟ ਏਅਰਲਾਈਨਜ਼ ਦੀ ਫਲਾਈਟ ਤੋਂ ਸਿੰਗਾਪੁਰ ਤੋਂ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਪੁੱਜੇ ਐੱਲਓਸੀ ਐਲਾਨੇ ਗਏ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਮੀਗ੍ਰੇਸ਼ਨ ਅਫਸਰਾਂ ਨੇ ਪੜਤਾਲ ਮਗਰੋਂ ਇਸ ਮੁਲਜ਼ਮ ਨੂੰ ਹਵਾਈ ਅੱਡਾ ਥਾਣਾ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ।

ਅੰਮਿ੍ਤਸਰ ਦੇ ਸਥਾਨਕ ਵਾਸੀ ਸੰਜੀਵ ਦੇ ਵਿਰੁੱਧ ਸਾਲ 2017 ਵਿਚ ਮਹਿਲਾ ਪੁਲਿਸ ਥਾਣਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਕਿਉਂਜੋ ਪੁਲਿਸ ਨੂੰ ਲੋੜੀਂਦਾ ਸੀ ਤੇ ਮਹਿਲਾ ਪੁਲਿਸ ਥਾਣੇ ਵੱਲੋਂ ਇਸ ਦੇ ਵਿਰੁੱਧ ਲੁਕ ਆਊਟ ਸਰਕੂਲਰ ਜਾਰੀ ਹੋ ਚੁੱਕਾ ਸੀ, ਇਸ ਬਿਨਾਅ 'ਤੇ ਇਹ ਗਿ੍ਫ਼ਤਾਰ ਕੀਤਾ ਜਾ ਸਕਿਆ ਹੈ। ਮੁਲਜ਼ਮ ਸੰਜੀਵ ਵਿਰੁੱਧ ਅਗਲੀ ਕਾਰਵਾਈ ਜਾਰੀ ਹੈ।