ਸੈਲਫੀ ਦੇ ਚੱਕਰ 'ਚ ਸਵਾ ਕਰੋੜ ਦਾ ਨੁਕਸਾਨ

Updated on: Sun, 16 Jul 2017 05:24 PM (IST)
  
Woman selfie causes 200000 in damage

ਸੈਲਫੀ ਦੇ ਚੱਕਰ 'ਚ ਸਵਾ ਕਰੋੜ ਦਾ ਨੁਕਸਾਨ

ਲਾਸ ਏਂਜਲਸ (ਆਈਏਐੱਨਐੱਸ) : ਅਮਰੀਕਾ 'ਚ ਸੈਲਫੀ ਲੈਣ ਦੇ ਚੱਕਰ 'ਚ ਇਕ ਅੌਰਤ ਨੇ ਦੋ ਲੱਖ ਡਾਲਰ (ਲਗਪਗ 1.28 ਕਰੋੜ ਰੁਪਏ) ਦੀਆਂ 10 ਕਲਾਿਯਤੀਆਂ ਨੂੰ ਨੁਕਸਾਨ ਪਹੁੰਚਾ ਦਿੱਤਾ। ਇਹ ਘਟਨਾ ਉਸ ਸਮੇਂ ਹੋਈ ਜਦੋਂ ਲਾਸ ਏਂਜਲਸ 'ਚ ਕਲਾਕਿ੍ਰਤੀਆਂ ਦੀ ਪ੍ਰਦਰਸ਼ਨੀ ਚੱਲ ਰਹੀ ਸੀ।

ਪ੍ਰਦਰਸ਼ਨੀ ਵਾਲੀ ਥਾਂ 'ਤੇ ਲਗਾਏ ਗਏ ਕੈਮਰਿਆਂ 'ਚ ਇਹ ਪੂਰੀ ਘਟਨਾ ਕੈਦ ਹੋ ਗਈ। ਅੌਰਤ ਜਦੋਂ ਇਕ ਲਾਈਨ 'ਚ 10 ਸਤੰਭਾਂ 'ਤੇ ਰੱਖੇ ਮੁਕਟ ਦੇ ਨਾਲ ਸੈਲਫੀ ਲੈਣ ਦਾ ਯਤਨ ਕਰ ਰਹੀ ਸੀ ਤਦ ਉਹ ਉਸ ਨਾਲ ਟਕਰਾ ਗਈ। ਉਸ ਨਾਲ ਪਹਿਲੇ ਸਤੰਭ ਨੂੰ ਧੱਕਾ ਲੱਗ ਗਿਆ ਅਤੇ ਉਸ ਲਾਈਨ ਦੇ ਸਾਰੇ ਸਤੰਭ ਇਕ ਦੇ ਬਾਅਦ ਇਕ ਕਰ ਕੇ ਡਿੱਗਦੇ ਚਲੇ ਗਏ। ਥੋੜ੍ਹੀ-ਥੋੜ੍ਹੀ ਦੂਰੀ 'ਤੇ ਰੱਖੇ ਸਤੰਭਾਂ 'ਤੇ ਕਲਾਿਯਤੀਆਂ ਰੱਖੀਆਂ ਗਈਆਂ ਸਨ। ਫਾਕਸ ਨਿਊਜ਼ ਨੇ ਪ੍ਰਦਰਸ਼ਨੀ ਦੀ ਅੌਰਤ ਇੰਚਾਰਜ ਦੇ ਹਵਾਲੇ ਨਾਲ ਦੱਸਿਆ ਕਿ ਤਿੰਨ ਕਲਾਿਯਤੀਆਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਜਦਕਿ ਬਾਕੀ ਨੂੰ ਵੀ ਨੁਕਸਾਨ ਪੁੱਜਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Woman selfie causes 200000 in damage