ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਆਈਟੀ ਖੇਤਰ ਨਾਲ ਜੁੜੀ ਇਕ ਕੰਪਨੀ 'ਤੇ ਆਪਣੇ ਐੱਚ-1ਬੀ ਵੀਜ਼ਾ ਵਾਲੇ ਮੁਲਾਜ਼ਮਾਂ ਨੂੰ ਘੱਟ ਵੇਤਨ ਦੇਣ ਕਾਰਨ 45 ਹਜ਼ਾਰ ਡਾਲਰ (ਕਰੀਬ 32 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਨਾਲ ਹੀ ਘੱਟ ਤਨਖ਼ਾਹ ਪਾਉਣ ਵਾਲੇ 12 ਮੁਲਾਜ਼ਮਾਂ ਨੂੰ ਤਿੰਨ ਲੱਖ ਡਾਲਰ (ਕਰੀਬ ਦੋ ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਐੱਚ-1ਬੀ ਵੀਜ਼ਾ ਤਹਿਤ ਅਮਰੀਕੀ ਕੰਪਨੀਆਂ ਕੁਸ਼ਲ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ਦਿੰਦੀਆਂ ਹਨ। ਭਾਰਤੀਆਂ ਵਿਚ ਇਹ ਵੀਜ਼ਾ ਕਾਫ਼ੀ ਲੋਕਪਿ੍ਰਆ ਹੈ।

ਅਮਰੀਕਾ ਦੇ ਲੇਬਰ ਵੇਜ ਐਂਡ ਆਵਰ ਡਿਵੀਜ਼ਨ (ਡਬਲਯੂਐੱਚਡੀ) ਨੇ ਆਪਣੀ ਜਾਂਚ ਵਿਚ ਰੇਡਮੰਡ ਸਥਿਤ ਪਿੱਪਲ ਟੇਕ ਗਰੁੱਪ (ਪੀਟੀਜੀ) ਨੂੰ ਐੱਚ-1ਬੀ ਵੀਜ਼ਾ ਮੁਲਾਜ਼ਮਾਂ ਨੂੰ ਉਚਿਤ ਤਨਖ਼ਾਹ ਨਾ ਦੇਣ ਦਾ ਦੋਸ਼ੀ ਮੰਨਿਆ। ਇਸ ਕੰਪਨੀ ਦੇ ਦਫ਼ਤਰ ਬੈਂਗਲੁਰੂ ਅਤੇ ਹੈਦਰਾਬਾਦ ਵਿਚ ਵੀ ਹਨ। ਡਬਲਯੂਐੱਚਡੀ ਦੇ ਕਾਰਜਕਾਰੀ ਡਾਇਰੈਕਟਰ ਕੈਰੀ ਐਗਯੂਲਰ ਨੇ ਕਿਹਾ ਕਿ ਇਸ ਮਾਮਲੇ ਵਿਚ ਕੀਤੀ ਗਈ ਕਾਰਵਾਈ ਅਮਰੀਕੀ ਨੌਕਰੀਆਂ ਬਚਾਉਣ ਦੀ ਸਾਡੀ ਪ੍ਰਤੀਬੱਧਤਾ ਦਾ ਸਬੂਤ ਹੈ। ਇਸ ਤੋਂ ਇਹ ਵੀ ਸਾਬਿਤ ਹੋਇਆ ਕਿ ਅਸੀਂ ਸਾਰਿਆਂ ਨੂੰ ਉਨ੍ਹਾਂ ਦਾ ਉਚਿਤ ਮਿਹਨਤਾਨਾ ਦਿਵਾਉਣ ਲਈ ਦਿ੫ੜ੍ਹ ਸੰਕਲਪ ਹਾਂ। ਵਿਭਾਗ ਨੇ 2013 ਵਿਚ ਐੱਚ-1ਬੀ ਵੀਜ਼ਾ ਨਿਯਮਾਂ ਦਾ ਉਲੰਘਣ ਤਕ ਰਹੀਆਂ 30 ਕੰਪਨੀਆਂ ਦੀ ਸੂਚੀ ਤਿਆਰ ਕੀਤੀ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਕੰਪਨੀਆਂ ਦੇ ਮਾਲਕ ਭਾਰਤੀ-ਅਮਰੀਕੀ ਹਨ।