ਟਰੰਪ ਦੇ ਯਾਤਰਾ ਪਾਬੰਦੀ ਆਦੇਸ਼ 'ਤੇ ਸੁਪਰੀਮ ਕੋਰਟ ਦੀ ਮੋਹਰ

Updated on: Tue, 05 Dec 2017 06:00 PM (IST)
  

-ਛੇ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ 'ਚ ਦਾਖਲੇ 'ਤੇ ਪਾਬੰਦੀ ਲਾਗੂ ਕਰਨ ਨੂੰ ਮਿਲੀ ਮਨਜ਼ੂਰੀ

ਵਾਸ਼ਿੰਗਟਨ (ਰਾਇਟਰ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਨਵੇਂ ਯਾਤਰੀ ਪਾਬੰਦੀ ਆਦੇਸ਼ 'ਤੇ ਸੋਮਵਾਰ ਨੂੰ ਵੱਡੀ ਕਾਨੂੰਨੀ ਜਿੱਤ ਮਿਲੀ। ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਵਿਚ ਇਸ ਆਦੇਸ਼ ਨੂੰ ਦਿੱਤੀਆਂ ਗਈਆਂ ਚੁਣੌਤੀਆਂ ਦੇ ਬਾਵਜੂਦ ਛੇ ਮੁਸਲਿਮ ਬਹੁਲਤਾ ਵਾਲੇ ਦੇਸ਼ਾਂ ਦੇ ਨਾਗਰਿਕਾਂ ਨੇ ਅਮਰੀਕਾ ਵਿਚ ਦਾਖਲੇ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਸਰਬਉੱਚ ਅਦਾਲਤ ਦੀ ਨੌਂ ਮੈਂਬਰੀ ਬੈਂਚ ਨੇ ਬਹੁਮਤ ਨਾਲ ਇਹ ਫ਼ੈਸਲਾ ਕੀਤਾ। ਟਰੰਪ ਪ੍ਰਸ਼ਾਸਨ ਨੇ ਅਦਾਲਤ ਵਿਚ ਯਾਤਰਾ ਪਾਬੰਦੀਆਂ 'ਤੇ ਦੋ ਹੇਠਲੀਆਂ ਅਦਾਲਤਾਂ ਵੱਲੋਂ ਲਗਾਈ ਗਈ ਰੋਕ ਨੂੰ ਹਟਾਉਣ ਦੀ ਅਪੀਲ ਕੀਤੀ ਸੀ। ਅਦਾਲਤ ਦੇ ਇਸ ਫ਼ੈਸਲੇ ਨਾਲ ਯਾਤਰਾ ਪਾਬੰਦੀਆਂ ਹੁਣ ਚਾਡ, ਈਰਾਨ, ਲੀਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਦੇ ਨਾਗਰਿਕਾਂ 'ਤੇ ਪੂਰੀ ਤਰ੍ਹਾਂ ਲਾਗੂ ਹੋ ਜਾਣਗੀਆਂ। ਟਰੰਪ ਨੇ ਸਤੰਬਰ ਮਹੀਨੇ ਵਿਚ ਨਵਾਂ ਆਦੇਸ਼ ਜਾਰੀ ਕਰਦੇ ਸਮੇਂ ਕਿਹਾ ਸੀ ਕਿ ਯਾਤਰਾ ਪਾਬੰਦੀ ਦੀ ਲੋੜ ਅਮਰੀਕਾ ਨੂੰ ਅੱਤਵਾਦ ਤੋਂ ਬਚਾਉਣ ਲਈ ਹੈ। ਨਵੇਂ ਆਦੇਸ਼ ਵਿਚ ਇਨ੍ਹਾਂ ਛੇ ਦੇਸ਼ਾਂ ਦੇ ਇਲਾਵਾ ਉੱਤਰੀ ਕੋਰੀਆ ਅਤੇ ਵੈਨਜ਼ੁਏਲਾ ਦੇ ਕੁਝ ਖ਼ਾਸ ਅਧਿਕਾਰੀਆਂ 'ਤੇ ਵੀ ਪਾਬੰਦੀ ਲਾਗੂ ਕੀਤੀ ਗਈ ਸੀ। ਟਰੰਪ ਨੇ ਇਸ ਸਾਲ ਜਨਵਰੀ ਵਿਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਕੁਝ ਦਿਨ ਬਾਅਦ ਹੀ ਯਾਤਰਾ ਪਾਬੰਦੀ ਦੇ ਪਹਿਲੇ ਆਦੇਸ਼ 'ਤੇ ਦਸਤਖਤ ਕੀਤੇ ਸਨ। ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਅਟਾਰਨੀ ਜਨਰਲ ਜੈਫ ਸੇਸ਼ਨਜ਼ ਨੇ ਕਿਹਾ ਕਿ ਇਹ ਅਮਰੀਕੀ ਲੋਕਾਂ ਦੀ ਸੁਰੱਖਿਆ ਦੀ ਜਿੱਤ ਹੈ। ਟਰੰਪ ਦੀਆਂ ਨਵੀਆਂ ਯਾਤਰਾ ਪਾਬੰਦੀਆਂ ਨੂੰ ਹਵਾਈ ਸੂਬੇ ਅਤੇ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਹੇਠਲੀਆਂ ਅਦਾਲਤਾਂ ਵਿਚ ਚੁਣੌਤੀ ਦੇ ਰੱਖੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਨਵੀਆਂ ਪਾਬੰਦੀਆਂ ਵੀ ਪਹਿਲੇ ਦੇ ਆਦੇਸ਼ਾਂ ਦੀ ਤਰ੍ਹਾਂ ਹੈ। ਇਸ ਵਿਚ ਮੁਸਲਮਾਨਾਂ ਖ਼ਿਲਾਫ਼ ਅਮਰੀਕੀ ਸੰਵਿਧਾਨ ਦਾ ਉਲੰਘਣ ਕੀਤਾ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: US top court lets Trump latest travel ban go into full effect