ਵਾਨਾਟ੍ਰਾਈ ਸਾਈਬਰ ਹਮਲੇ ਲਈ ਉੱਤਰੀ ਕੋਰੀਆ ਦੋਸ਼ੀ : ਅਮਰੀਕਾ

Updated on: Tue, 19 Dec 2017 07:40 PM (IST)
  
US blames North Korea for WannaCry  cyber attack

ਵਾਨਾਟ੍ਰਾਈ ਸਾਈਬਰ ਹਮਲੇ ਲਈ ਉੱਤਰੀ ਕੋਰੀਆ ਦੋਸ਼ੀ : ਅਮਰੀਕਾ

-ਅਮਰੀਕੀ ਸੁਰੱਖਿਆ ਸਲਾਹਕਾਰ ਵੱਲੋ ਪ੍ਰਮਾਣ ਹੋਣ ਦਾ ਦਾਅਵਾ

-ਸਾਈਬਰ ਹਮਲੇ 'ਚ 150 ਦੇਸ਼ਾਂ ਦੇ 3 ਲੱਖ ਕੰਪਿਊਟਰ ਪ੍ਰਭਾਵਿਤ

ਵਾਸ਼ਿੰਗਟਨ (ਰਾਇਟਰ/ਏਐੱਫਪੀ) : ਅਮਰੀਕਾ ਨੇ ਵਾਨਾਟ੍ਰਾਈ ਸਾਈਬਰ ਹਮਲੇ ਲਈ ਉੱਤਰੀ ਕੋਰੀਆ ਨੂੰ ਦੋਸ਼ੀ ਦੱਸਿਆ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਇਸ ਸਾਈਬਰ ਹਮਲੇ ਵਿਚ 150 ਦੇਸ਼ਾਂ ਦੇ ਲਗਪਗ ਤਿੰਨ ਲੱਖ ਕੰਪਿਊਟਰ ਪ੍ਰਭਾਵਿਤ ਹੋਏ ਸਨ। ਦੁਨੀਆ ਭਰ ਵਿਚ ਹਸਪਤਾਲਾਂ, ਬੈਂਕਾਂ ਅਤੇ ਹੋਰ ਕੰਪਨੀਆਂ ਵਿਚ ਕੰਮਕਾਜ ਠੱਪ ਹੋ ਗਿਆ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗ੍ਰਹਿ ਸੁਰੱਖਿਆ ਸਲਾਹਕਾਰ ਟਾਮ ਬੋਸਰਟ ਨੇ ਕਿਹਾ ਕਿ ਇਹ ਹਮਲਾ ਵਿਆਪਕ ਸੀ ਅਤੇ ਇਸ ਕਾਰਨ ਖ਼ਰਬਾਂ ਰੁਪਏ ਦਾ ਨੁਕਸਾਨ ਹੋਇਆ। ਉੱਤਰੀ ਕੋਰੀਆ ਸਿੱਧੇ ਤੌਰ 'ਤੇ ਇਸ ਲਈ ਜ਼ਿੰਮੇਵਾਰ ਹੈ। ਉੱਤਰੀ ਕੋਰੀਆ ਲਗਪਗ ਇਕ ਦਹਾਕੇ ਤੋਂ ਅਨਿਯੰਤਿ੫ਤ ਹੋ ਕੇ ਬੁਰੇ ਕੰਮ ਕਰ ਰਿਹਾ ਹੈ। ਉਸ ਦਾ ਨਫ਼ਰਤ ਭਰਿਆ ਵਿਵਹਾਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਵਾਲ ਸਟ੫ੀਟ ਜਰਨਲ ਵਿਚ ਲਿਖੇ ਲੇਖ ਵਿਚ ਬੋਸਰਟ ਨੇ ਕਿਹਾ ਕਿ ਅਸੀਂ ਇਹ ਦੋਸ਼ ਹਲਕੇ ਵਿਚ ਨਹੀਂ ਲਗਾ ਰਹੇ ਬਲਕਿ ਇਹ ਪ੍ਰਮਾਣ 'ਤੇ ਆਧਾਰਤ ਹੈ। ਕੰਪਿਊਟਰ ਠੱਪ ਹੋਣ ਨਾਲ ਕਈ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਵਾਨਾਯਾਈ ਸਾਈਬਰ ਹਮਲੇ ਨਾਲ ਬਿ੍ਰਟੇਨ ਦੇ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ), ਸਪੇਨ ਦੀ ਟੈਲੀਫੋਨ ਕੰਪਨੀ ਟੈਲੀਫੋਨਿਕਾ ਅਤੇ ਅਮਰੀਕੀ ਲਾਜਿਸਟਿਕਸ ਕੰਪਨੀ ਫੈੱਡਐਕਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ। ਬੋਸਰਟ ਨੇ ਕਿਹਾ ਕਿ ਅਮਰੀਕਾ ਨੂੰ ਹੋਰ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਮਿਲ ਕੇ ਸਾਈਬਰ ਹਮਲੇ ਦੇ ਖ਼ਤਰੇ ਨਾਲ ਨਿਪਟਣਾ ਚਾਹੀਦਾ ਹੈ। ਨਾਂ ਨਾ ਦੱਸਣ ਦੀ ਸ਼ਰਤ 'ਤੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਕੋਰੀਆ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ ਲਾਜਾਰੂਸ ਗਰੁੱਪ ਨੇ ਕੰਪਿਊਟਰ ਹੈਕ ਕੀਤਾ ਅਤੇ ਵਾਨਾਯਾਈ ਸਾਈਬਰ ਹਮਲਾ ਕੀਤਾ। ਸੁਰੱਖਿਆ ਖੋਜਕਰਤਾਵਾਂ ਅਤੇ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਲਾਜਾਰੂਸ ਗਰੁੱਪ ਨੇ 2014 ਵਿਚ ਸੋਨੀ ਪਿਕਚਰਸ ਐਂਟਰਟੇਨਮੈਂਟ ਨੂੰ ਹੈਕ ਕੀਤਾ ਸੀ ਅਤੇ ਫਾਈਲਾਂ ਨੂੰ ਨਸ਼ਟ ਕਰ ਦਿੱਤਾ ਸੀ।

ਕੀ ਹੈ ਵਾਨਾਯਾਈ

ਇਸ ਸਾਈਬਰ ਹਮਲੇ ਨਾਲ ਕੰਪਿਊਟਰ ਹੈਕ ਕਰਨ ਪਿੱਛੋਂ ਫਾਈਲਾਂ ਨਸ਼ਟ ਹੋਣ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਫਿਰ ਤੋਂ ਪਾਉਣ ਦੇ ਇਵਜ਼ 'ਚ ਫਿਰੌਤੀ ਮੰਗੀ ਜਾਂਦੀ ਹੈ। ਰੈਨਸਮਵੇਅਰ ਵਾਇਰਸ ਕੰਪਿਊਟਰ ਨੂੰ ਲਾਕ ਕਰ ਦਿੰਦਾ ਹੈ ਅਤੇ ਯੂਜ਼ਰ ਨੂੰ ਬਿਟਕੁਆਇਨ ਕਰੰਸੀ ਵਿਚ ਭੁਗਤਾਨ ਲਈ ਮਜਬੂਰ ਕੀਤਾ ਜਾਂਦਾ ਹੈ। ਮਾਈਕ੍ਰੋਸਾਫਟ ਵਿੰਡੋਜ਼ ਐਕਸਪੀ ਆਪਰੇਟਿੰਗ ਸਿਸਟਮ ਵਿਚ ਸੁਰੱਖਿਆ ਕਮੀ ਦੀ ਵਰਤੋਂ ਕਰ ਕੇ ਵਾਨਾਕ੍ਰਾਈ ਸਾਈਬਰ ਹਮਲਾ ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: US blames North Korea for WannaCry cyber attack