ਆਈਐੱਸਏ ਦੇ ਗਠਨ ਲਈ ਅਮਰੀਕਾ ਨੇ ਕੀਤੀ ਭਾਰਤ ਦੀ ਸ਼ਲਾਘਾ

Updated on: Tue, 13 Mar 2018 08:28 PM (IST)
  

ਵਾਸ਼ਿੰਗਟਨ (ਪੀਟੀਆਈ) : ਕੌਮਾਂਤਰੀ ਸੂਰਜੀ ਗਠਜੋੜ (ਆਈਐੱਸਏ) ਦੇ ਗਠਨ ਤੇ ਉਸ ਨੂੰ ਸਰਗਰਮ ਕਰਨ ਲਈ ਅਮਰੀਕਾ ਨੇ ਭਾਰਤ ਦੀ ਸ਼ਲਾਘਾ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ, 'ਆਈਐੱਸਏ ਦੇ ਸਥਾਪਨਾ ਸਮਾਰੋਹ ਮੌਕੇ ਅਸੀਂ ਇਸ ਦੇ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਨਾਲ ਹੀ ਅਸੀਂ ਭਾਰਤ ਸਰਕਾਰ ਦੀ ਇਸ ਦੇ ਗਠਨ ਤੇ ਉਦਘਾਟਨ ਮੌਕੇ ਸਾਰੇ ਸੰਸਥਾਪਕ ਮੈਂਬਰਾਂ ਨੂੰ ਇਕਜੁੱਟ ਕਰਨ ਦੇ ਯਤਨ ਦੀ ਵੀ ਸ਼ਲਾਘਾ ਕਰਦੇ ਹਾਂ।'

ਐਤਵਾਰ ਨੂੰ ਨਵੀਂ ਦਿੱਲੀ 'ਚ ਭਾਰਤ ਨੇ ਪਹਿਲੇ ਆਈਐੱਸਏ ਦੀ ਮੇਜ਼ਬਾਨੀ ਕੀਤੀ ਸੀ। ਇਸ ਮੌਕੇ ਆਈਐੱਸਏ 'ਚ ਸ਼ਾਮਿਲ 121 ਦੇਸ਼ਾਂ ਦੇ ਪ੫ਤੀਨਿਧੀਆਂ ਨੇ ਹਿੱਸਾ ਲਿਆ। ਇਸ ਅਲਾਇੰਸ 'ਚ ਉਹ ਦੇਸ਼ ਸ਼ਾਮਿਲ ਹਨ, ਜੋ ਧਰਤੀ ਦੀ ਕਰਕ ਤੇ ਮਕਰ ਰੇਖਾ ਵਿਚਕਾਰ ਸਥਿਤ ਹਨ। ਸੰਮੇਲਨ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵਿਕਾਸਸ਼ੀਲ ਦੇਸ਼ਾਂ 'ਚ ਸੂਰਜੀ ਊਰਜਾ ਨਾਲ ਸਬੰਧਿਤ ਪ੫ਾਜੈਕਟਾਂ ਲਈ 86 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ। 2022 ਤਕ ਭਾਰਤ ਨੇ ਸੂਰਜੀ ਊਰਜਾ ਨਾਲ ਸੌ ਗੀਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਰੱਖਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: US applauds India on International Solar Alliance