ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਫਲਯਨ ਵੱਲੋਂ ਅਸਤੀਫ਼ਾ

Updated on: Tue, 14 Feb 2017 11:50 PM (IST)
  
UPDATE 8-Trump national security aide Flynn resigns over Russian contacts

ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਫਲਯਨ ਵੱਲੋਂ ਅਸਤੀਫ਼ਾ

-ਰੂਸ ਦੇ ਰਾਜਦੂਤ ਨਾਲ ਅਮਰੀਕੀ ਪਾਬੰਦੀਆਂ 'ਤੇ ਗੱਲਬਾਤ ਕੀਤੀ ਸੀ

ਵਾਸ਼ਿੰਗਟਨ (ਰਾਇਟਰ) : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਯਨ ਨੇ ਅਸਤੀਫ਼ਾ ਦੇ ਦਿੱਤਾ ਹੈ। ਟਰੰਪ ਦੇ ਸਹੰੁ ਚੁੱਕਣ ਤੋਂ ਪਹਿਲਾਂ ਅਮਰੀਕਾ 'ਚ ਰੂਸ ਦੇ ਰਾਜਦੂਤ ਨਾਲ ਹੋਈ ਗੱਲਬਾਤ ਦਾ ਪਤਾ ਚੱਲਣ ਬਾਅਦ ਸੋਮਵਾਰ ਨੂੰ ਉਨ੍ਹਾਂ ਨੇ ਅਸਤੀਫ਼ਾ ਦਿੱਤਾ। ਰਾਜਦੂਤ ਨਾਲ ਉਨ੍ਹਾਂ ਨੇ ਅਮਰੀਕਾ ਦੁਆਰਾ ਰੂਸ 'ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ 'ਚ ਚਰਚਾ ਕੀਤੀ ਸੀ। ਉਨ੍ਹਾਂ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਇਸ ਸਬੰਧ 'ਚ ਗੁਮਰਾਹ ਕੀਤਾ ਸੀ। ਜਸਟਿਸ ਡਿਪਾਰਟਮੈਂਟ ਨੇ ਵਾਈਟ ਹਾਊਸ ਨੂੰ ਕਈ ਹਫ਼ਤੇ ਪਹਿਲਾਂ ਸੁਚੇਤ ਕੀਤਾ ਸੀ ਕਿ 20 ਜਨਵਰੀ ਨੂੰ ਟਰੰਪ ਦੇ ਸੱਤਾ 'ਚ ਆਉਣ ਨਾਲ ਪਹਿਲੇ ਫਲਯਨ ਨੇ ਰੂਸੀ ਰਾਜਦੂਤ ਸਰਗੇਈ ਕਿਸਲਯਾਕ ਨਾਲ ਸੰਪਰਕ ਕੀਤਾ ਸੀ। ਸੰਪਰਕ ਨੂੰ ਲੈ ਕੇ ਫਲਯਨ ਨੂੰ ਬਲੈਕਮੇਲ ਕੀਤਾ ਜਾ ਸਕਦਾ ਹੈ।

ਕੁਝ ਘੰਟੇ ਪਹਿਲੇ ਰਾਸ਼ਟਰਪਤੀ ਨੇ ਇਕ ਬੁਲਾਰੇ ਦੁਆਰਾ ਫਲਯਨ ਦਾ ਸਮੱਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਕਿਹਾ ਸੀ ਕਿ ਉਹ ਸਥਿਤੀ ਦੀ ਸਮੀਖਿਆ 'ਚ ਲੱਗੇ ਹਨ ਅਤੇ ਇਸ ਸਬੰਧ 'ਚ ਪੇਂਸ ਨਾਲ ਗੱਲ ਕਰਨਗੇ।

ਫਲਯਨ ਨੇ ਉਪ ਰਾਸ਼ਟਰਪਤੀ ਪੇਂਸ ਨਾਲ ਵਾਅਦਾ ਕੀਤਾ ਸੀ ਕਿ ਰੂਸੀ ਰਾਜਦੂਤ ਨਾਲ ਉਨ੍ਹਾਂ ਨੇ ਅਮਰੀਕੀ ਪਾਬੰਦੀਆਂ ਬਾਰੇ 'ਚ ਕੋਈ ਚਰਚਾ ਨਹੀਂ ਕੀਤੀ ਹੈ ਪਰ ਅਸਲੀ ਵੇਰਵੇ ਤੋਂ ਪਤਾ ਚੱਲਦਾ ਹੈ ਕਿ ਦੋਹਾਂ ਵਿਚਾਲੇ ਹੋਈ ਗੱਲਬਾਤ 'ਚ ਇਹ ਮੁੱਦਾ ਵੀ ਸਾਹਮਣੇ ਆਇਆ ਸੀ। ਇਸ ਤਰ੍ਹਾਂ ਦਾ ਸੰਪਰਕ ਕਾਨੂੰਨ ਦੀ ਉਲੰਘਣਾ ਹੈ। ਲੋਗਾਨ ਐਕਟ ਤਹਿਤ ਸੁਤੰਤਰ ਨਾਗਰਿਕ ਦਾ ਵਿਦੇਸ਼ੀ ਮਾਮਲਿਆਂ 'ਚ ਸ਼ਾਮਿਲ ਹੋਣਾ ਪਾਬੰਦੀਸ਼ੁਦਾ ਹੈ। ਟੈਲੀਵਿਜ਼ਨ 'ਤੇ ਉਪ ਰਾਸ਼ਟਰਪਤੀ ਨੇ ਫਲਯਨ ਦਾ ਬਚਾਅ ਕੀਤਾ ਸੀ ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਉਹ ਗੁਮਰਾਹ ਕੀਤੇ ਜਾਣ ਨਾਲ ਨਾਰਾਜ਼ ਹਨ। ਫਲਯਨ ਦੀ ਵਿਦਾਈ ਟਰੰਪ ਪ੍ਰਸ਼ਾਸਨ ਲਈ ਇਕ ਝਟਕੇ ਦੀ ਤਰ੍ਹਾਂ ਹੈ। ਰਾਸ਼ਟਰਪਤੀ ਟਰੰਪ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੇ ਰਿਸ਼ਤੇ ਸੁਧਾਰਨ 'ਚ ਲੱਗੇ ਹਨ। ਇਸ ਅਸਤੀਫ਼ੇ ਨਾਲ ਉਨ੍ਹਾਂ ਦਾ ਯਤਨ ਹੌਲੀ ਹੋ ਸਕਦਾ ਹੈ।

ਸਾਬਕਾ ਗੋਲਡਮੈਨ ਬੈਂਕਰ ਬਣਿਆ ਅਮਰੀਕਾ ਦਾ ਵਿੱਤ ਮੰਤਰੀ

ਵਾਸ਼ਿੰਗਟਨ (ਪੀਟੀਆਈ) :

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੋਲਡਮੈਨ ਸੈਚਸ ਦੇ ਸਾਬਕਾ ਬੈਂਕਰ ਅਤੇ ਹਾਲੀਵੁੱਡ ਫਾਈਨੈਂਸਰ ਸਟੀਵਨ ਮਨੁਚਿਨ ਨੇ ਵਿੱਤ ਮੰਤਰੀ ਅਹੁਦੇ ਲਈ ਸਹੁੰ ਚੁੱਕੀ। ਸੋਮਵਾਰ ਨੂੰ ਸਹੁੰ ਚੁੱਕਣ ਵਾਲੇ ਮਨੁਚਿਨ ਨੂੰ ਕਰ ਸੁਧਾਰ ਅਤੇ ਵਿੱਤੀ ਐਂਕਸਚੇਂਜ 'ਚ ਲਚਕੀਲਾਪਨ ਲਾਉਣ ਅਤੇ ਆਰਥਿਕ ਕੂਟਨੀਤਕ ਯਤਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਮਰੀਕੀ ਸੈਨੇਟਰ 'ਚ ਉਨ੍ਹਾਂ ਦੀ ਪੁਸ਼ਟੀ ਦੇ ਪੱਖ 'ਚ 53 ਅਤੇ ਵਿਰੋਧ 'ਚ 47 ਵੋਟ ਪਏ ਸਨ। ਇਕ ਡੋਮੋਯੈਟ ਮੈਂਬਰ ਨੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: UPDATE 8-Trump national security aide Flynn resigns over Russian contacts