ਦਬਾਅ 'ਚ ਅਮਰੀਕੀ ਰਾਸ਼ਟਰਪਤੀ, ਯੇਰੂਸ਼ਲਮ 'ਤੇ ਟਲਿਆ ਫ਼ੈਸਲਾ

Updated on: Tue, 05 Dec 2017 04:32 PM (IST)
  

- ਇਜ਼ਰਾਈਲ 'ਤੇ ਅੱਜ ਕੋਈ ਅਹਿਮ ਐਲਾਨ ਕਰ ਸਕਦੇ ਹਨ ਟਰੰਪ

ਵਾਸ਼ਿੰਗਟਨ (ਏਐੱਫਪੀ) : ਅਮਰੀਕਾ ਫਿਲਹਾਲ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਨਹੀਂ ਦੇਵੇਗਾ। ਇਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਫ਼ੈਸਲੇ ਨੂੰ ਕੁਝ ਦਿਨਾਂ ਲਈ ਟਾਲ ਦਿੱਤਾ ਹੈ। ਟਰੰਪ ਦੇ ਯੇਰੂਸ਼ਲਮ 'ਤੇ ਸੰਭਾਵੀ ਕਦਮ ਨਾਲ ਅਰਬ ਜਗਤ ਨਾਲ ਫਰਾਂਸ ਸਮੇਤ ਅਮਰੀਕਾ ਦੇ ਕਈ ਸਹਿਯੋਗੀ ਦੇਸ਼ਾਂ ਨੇ ਵਿਰੋਧ ਕੀਤਾ ਸੀ। ਫਲਸਤੀਨ ਨੇ ਤਾਂ ਖੁੱਲ੍ਹ ਕੇ ਨਾਰਾਜ਼ਗੀ ਪ੫ਗਟਾਈ ਸੀ। ਇਸ ਨਾਲ ਵੱਡੇ ਪੱਧਰ 'ਤੇ ਅਸ਼ਾਂਤੀ ਫੈਲਣ ਦਾ ਸ਼ੱਕ ਪ੫ਗਟਾਇਆ ਜਾ ਰਿਹਾ ਸੀ। ਦੁਨੀਆ ਦੇ ਕੁਝ ਦੇਸ਼ਾਂ ਦੇ ਮੁਖੀਆਂ ਨੇ ਟਰੰਪ ਨੂੰ ਫੋਨ ਕਰਕੇ ਵੀ ਇਤਰਾਜ਼ ਪ੫ਗਟ ਕੀਤਾ ਸੀ। ਵ੍ਹਾਈਟ ਹਾਊਸ ਦੇ ਬੁਲਾਰੇ ਹੋਗਨ ਗਿਡਲੇ ਨੇ ਕਿਹਾ, 'ਅਮਰੀਕੀ ਦੂਤਘਰ ਨੂੰ ਤੇਲ ਅਵੀਵ ਤੋਂ ਹਟਾਉਣ ਦੀ ਜੋ ਸਮਾਂ ਹੱਦ ਤੈਅ ਕੀਤੀ ਗਈ ਸੀ, ਹਾਲੇ ਉਸ ਦਾ ਪਾਲਣ ਨਹੀਂ ਕੀਤਾ ਜਾਵੇਗਾ। ਹਾਲਾਂਕਿ ਰਾਸ਼ਟਰਪਤੀ ਦਾ ਨਜ਼ਰੀਆ ਸ਼ੁਰੂ ਤੋਂ ਸਾਫ਼ ਹੈ। ਇਸ 'ਚ ਕਿੰਤੂ ਪ੫ੰਤੂ ਦਾ ਮਾਮਲਾ ਨਹੀਂ ਹੈ। ਵਿਸ਼ਾ ਇਹ ਹੈ ਕਿ ਇਸ 'ਤੇ ਕਦੋਂ ਐਲਾਨ ਹੁੰਦਾ ਹੈ। ਇਸ ਦਾ ਆਉਣ ਵਾਲੇ ਕੁਝ ਦਿਨਾਂ 'ਚ ਪਤਾ ਲੱਗ ਜਾਵੇਗਾ। ਦੱਸਿਆ ਜਾਂਦਾ ਹੈ ਕਿ ਟਰੰਪ ਇਜ਼ਰਾਈਲ ਦੇ ਯੇਰੂਸ਼ਲਮ ਨਾਲ ਸਬੰਧ 'ਤੇ ਬੁੱਧਵਾਰ ਨੂੰ ਕੋਈ ਅਹਿਮ ਐਲਾਨ ਕਰ ਸਕਦੇ ਹਨ। ਅਸਲ 'ਚ ਯੇਰੂਸ਼ਲਮ ਨੂੰ ਇਜ਼ਰਾਈਲ ਤੇ ਫਲਸਤੀਨ ਦੋਵੇਂ ਆਪਣੇ-ਆਪਣੇ ਦੇਸ਼ ਦੀ ਰਾਜਧਾਨੀ ਦੱਸਦੇ ਰਹੇ ਹਨ। ਇਸ ਮੁੱਦੇ ਨੂੰ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਵੀ ਚੁੱਕਿਆ ਸੀ। ਉਨ੍ਹਾਂ ਅਮਰੀਕੀ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਰਾਸ਼ਟਰਪਤੀ ਬਣਨ 'ਤੇ ਉਹ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਬਣਾਉਣ ਦੀ ਮੁਹਿੰਮ ਦੀ ਹਮਾਇਤ ਕਰਨਗੇ। ਇਜ਼ਰਾਈਲ 'ਚ ਅਮਰੀਕੀ ਦੂਤਘਰ ਨੂੰ ਤੇਲ ਅਵੀਵ ਤੋਂ ਯੇਰੂਸ਼ਲਮ ਟਰਾਂਸਫਰ ਕਰਨਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: UPDATE 1-Trump delays announcement on whether U.S. embassy to be moved to Jerusalem