ਅੌਰਤ ਦੀ ਅੱਖ 'ਚ ਮਿਲੇ 27 ਕੰਟੈਕਟ ਲੈੱਨਜ਼

Updated on: Sun, 16 Jul 2017 05:22 PM (IST)
  
UK doctors find 27 contact lenses stuck in woman eye

ਅੌਰਤ ਦੀ ਅੱਖ 'ਚ ਮਿਲੇ 27 ਕੰਟੈਕਟ ਲੈੱਨਜ਼

ਲੰਡਨ (ਪੀਟੀਆਈ) : ਬਿ੍ਰਟੇਨ 'ਚ ਇਕ ਅੌਰਤ ਦੀ ਅੱਖ ਤੋਂ ਇਕ-ਦੋ ਨਹੀਂ ਬਲਕਿ 27 ਕੰਟੈਕਟ ਲੈੱਨਜ਼ ਕੱਢੇ ਗਏ। ਇਸ ਦਾ ਪਤਾ ਉਸ ਸਮੇਂ ਚਲਿਆ ਜਦੋਂ ਡਾਕਟਰ ਅੌਰਤ ਦੀ ਮੋਤੀਆਬਿੰਦ ਸਰਜਰੀ ਦੀ ਤਿਆਰੀ ਕਰ ਰਹੇ ਸਨ। ਅੌਰਤ ਪਿਛਲੇ 35 ਸਾਲ ਤੋਂ ਹਰ ਮਹੀਨੇ ਡਿਸਪੋਜ਼ਲ ਕੰਟੈਕਟ ਲੈੱਨਜ਼ ਲਗਾਉਂਦੀ ਸੀ ਪ੍ਰੰਤੂ ਉਸ ਨੇ ਪਹਿਲੇ ਕਦੀ ਅੱਖਾਂ 'ਚ ਕਿਸੇ ਤਕਲੀਫ ਦੀ ਸ਼ਿਕਾਇਤ ਨਹੀਂ ਕੀਤੀ। ਮੈਟਰੋ ਨਿਊਜ਼ ਅਨੁਸਾਰ 67 ਸਾਲ ਦੀ ਅੌਰਤ ਨੂੰ ਜਦੋਂ ਲੈੱਨਜ਼ ਕਾਰਨ ਅੱਖਾਂ 'ਚ ਤਕਲੀਫ ਮਹਿਸੂਸ ਹੋਈ ਤਾਂ ਉਹ ਡਾਕਟਰਾਂ ਦੇ ਕੋਲ ਪੁੱਜੀ। ਇਹ ਮਾਮਲਾ ਪਿਛਲੇ ਸਾਲ ਨਵੰਬਰ ਦਾ ਹੈ ਪ੍ਰੰਤੂ ਹੁਣ ਜਾ ਕੇ ਸਾਹਮਣੇ ਆਇਆ ਹੈ। ਬਰਮਿੰਘਮ ਦੇ ਕੋਲ ਸੋਲੀਹੁਲ ਹਸਪਤਾਲ 'ਚ ਅੱਖਾਂ ਦਾ ਮਾਹਿਰ ਰੂਪਲ ਮੋਰਜਰੀਆ ਨੇ ਕਿਹਾ ਕਿ ਸਾਡੇ ਵਿਚੋਂ ਕਿਸੇ ਨੇ ਵੀ ਇਸ ਤਰ੍ਹਾਂ ਦਾ ਮਾਮਲਾ ਕਦੇ ਨਹੀਂ ਵੇਖਿਆ ਸੀ। ਸਾਰੇ ਲੈੱਨਜ਼ ਇਕ-ਦੂਸਰੇ ਨਾਲ ਚਿਪਕੇ ਹੋਏ ਸਨ। ਅਸੀਂ ਹੈਰਾਨ ਰਹਿ ਗਏ ਕਿ ਰੋਗੀ ਨੇ ਇਸ 'ਤੇ ਕਦੀ ਧਿਆਨ ਨਹੀਂ ਦਿੱਤਾ। ਸ਼ੁਰੂ 'ਚ ਅੱਖਾਂ ਦੇ ਮਾਹਿਰ ਡਾਕਟਰ ਨੂੰ 17 ਲੈੱਨਜ਼ ਦਾ ਪਤਾ ਚੱਲਿਆ ਪ੍ਰੰਤੂ ਦੁਬਾਰਾ ਜਾਂਚ 'ਚ 10 ਹੋਰ ਲੈੱਨਜ਼ ਮਿਲੇ। ਇਸ ਦਾ ਪਤਾ ਚੱਲਣ 'ਤੇ ਅੌਰਤ ਦੀ ਮੋਤੀਆਬਿੰਦ ਦੀ ਸਰਜਰੀ ਰੋਕ ਦਿੱਤੀ ਗਈ ਸੀ। ਮੋਰਜਰੀਆ ਨੇ ਕਿਹਾ ਕਿ ਅੌਰਤ ਨੇ ਜਦੋਂ ਕੱਢੇ ਗਏ ਲੈੱਨਜ਼ ਵੇਖੇ ਤਾਂ ਹੈਰਾਨ ਰਹਿ ਗਈ। ਉਸ ਨੇ ਦੱਸਿਆ ਕਿ ਉਹ ਹੁਣ ਅੱਖਾਂ 'ਚ ਆਰਾਮ ਮਹਿਸੂਸ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: UK doctors find 27 contact lenses stuck in woman eye