ਯੂਨੈਸਕੋ ਤੋਂ ਅਲੱਗ ਹੋ ਸਕਦੈ ਅਮਰੀਕਾ

Updated on: Thu, 12 Oct 2017 06:09 PM (IST)
  

ਪੈਰਿਸ (ਰਾਇਟਰ) : ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨਕ ਅਤੇ ਸੰਸਿਯਤਕ ਸੰਗਠਨ (ਯੂਨੈਸਕੋ) ਤੋਂ ਅਮਰੀਕਾ ਅਲੱਗ ਹੋ ਸਕਦਾ ਹੈ। ਵੱਖ-ਵੱਖ ਦੇਸ਼ਾਂ ਦੇ ਤਿੰਨ ਡਿਪਲੋਮੈਟਾਂ ਅਨੁਸਾਰ ਅਮਰੀਕਾ ਅਗਲੇ ਕੁਝ ਦਿਨਾਂ 'ਚ ਇਸ ਦਾ ਐਲਾਨ ਕਰ ਸਕਦਾ ਹੈ। ਸੰਗਠਨ ਨੂੰ ਦਿੱਤੇ ਜਾਣ ਵਾਲੇ ਫੰਡ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਲੋਚਨਾ ਵੀ ਕਰ ਚੁੱਕੇ ਹਨ। ਯੂਨੈਸਕੋ ਨੂੰ ਅਮਰੀਕਾ ਤੋਂ ਹਰ ਸਾਲ ਅੱਠ ਕਰੋੜ ਡਾਲਰ (ਲਗਪਗ 520 ਕਰੋੜ ਰੁਪਏ) ਦੀ ਮਦਦ ਮਿਲਦੀ ਹੈ।

ਯੂਨੈਸਕੋ ਦਾ ਮੁੱਖ ਦਫ਼ਤਰ ਪੈਰਿਸ ਵਿਚ ਹੈ। ਸੰਯੁਕਤ ਰਾਸ਼ਟਰ ਦਾ ਇਹ ਸੰਗਠਨ 1946 ਤੋਂ ਕੰਮ ਕਰ ਰਿਹਾ ਹੈ। ਇਸ ਨੂੰ ਵਿਸ਼ਵ ਵਿਰਾਸਤ ਨੂੰ ਚਿੰਨਿ੍ਹਤ ਕਰਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਅਮਰੀਕਾ ਨੇ ਸਾਲ 2011 ਵਿਚ ਫਲਸਤੀਨ ਨੂੰ ਯੂਨੈਸਕੋ ਦਾ ਪੂਰੇ ਸਮੇਂ ਦਾ ਮੈਂਬਰ ਬਣਾਉਣ ਦੇ ਫ਼ੈਸਲੇ ਦੇ ਵਿਰੋਧ ਵਿਚ ਇਸ ਦੇ ਬੱਜਟ ਵਿਚ ਆਪਣਾ ਯੋਗਦਾਨ ਨਹੀਂ ਦਿੱਤਾ ਸੀ। ਯੂਨੈਸਕੋ ਤੋਂ ਅਮਰੀਕਾ ਦੇ ਹੱਟਣ ਦੇ ਬਾਰੇ ਵਿਚ ਪੱੁਛੇ ਜਾਣ 'ਤੇ ਸੰਗਠਨ ਵਿਚ ਅਮਰੀਕਾ ਦੇ ਪ੍ਰਤੀਨਿਧੀ ਅਤੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲੇ ਫਾਰੇਨ ਪਾਲਿਸੀ ਮੈਗਜ਼ੀਨ ਨੇ ਵੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ 58 ਮੈਂਬਰੀ ਯੂਨੈਸਕੋ ਦੇ ਕਾਰਜਕਾਰੀ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਨਵੇਂ ਡਾਇਰੈਕਟਰ ਜਨਰਲ ਦੀ ਚੋਣ ਕੀਤੇ ਜਾਣ ਪਿੱਛੋਂ ਅਮਰੀਕਾ ਇਸ ਤੋਂ ਅਲੱਗ ਹੋਣ ਦਾ ਐਲਾਨ ਕਰ ਸਕਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: U S seen withdrawing from UN s cultural agency