ਦੋ ਪਾਕਿ ਭੈਣਾਂ 'ਤੇ ਹੱਥਗੋਲੇ ਨਾਲ ਹਮਲਾ

Updated on: Wed, 11 Jan 2017 06:21 PM (IST)
  

ਦੋਸ਼ੀ ਦੀ ਨਿਕਾਹ ਦੀ ਤਜਵੀਜ਼ ਠੁਕਰਾਈ ਸੀ ਇਕ ਭੈਣ ਨੇ

ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਕਰਾਚੀ ਸ਼ਹਿਰ ਨੇੜੇ ਲਾਂਧੀ ਖੇਤਰ ਦੇ ਕੂਰੀ ਗੋਥ ਵਿਖੇ ਇਕ ਰਿਸ਼ਤੇਦਾਰ ਵੱਲੋਂ ਦਿੱਤੀ ਨਿਕਾਹ ਦੀ ਪੇਸ਼ਕਸ਼ ਠੁਕਰਾਉਣ 'ਤੇ ਕੀਤੇ ਹੱਥਗੋਲਾ ਹਮਲੇ 'ਚ ਦੋ ਸੱਕੀਆਂ ਭੈਣਾਂ ਸਮਰੀਨ (19) ਤੇ ਸਨਮ (17) ਜ਼ਖ਼ਮੀ ਹੋ ਗਈਆਂ।

ਇਨ੍ਹਾਂ ਲੜਕੀਆਂ ਦੇ ਪਿਤਾ ਕਾਦਿਰ ਬਕਸ਼ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਸਾਜਿਦ ਨੇ ਉਨ੍ਹਾਂ ਦੀ ਲੜਕੀ ਨਾਲ ਨਿਕਾਹ ਕਰਨ ਦੀ ਦੋ ਵਾਰ ਤਜਵੀਜ਼ ਭੇਜੀ ਪ੍ਰੰਤੂ ਉਨ੍ਹਾਂ ਦੇ ਪਰਿਵਾਰ ਨੇ ਉਸ ਨੂੰ ਨਕਾਰ ਦਿੱਤਾ। ਕਾਦਿਰ ਨੇ ਦੱਸਿਆ ਕਿ ਸਾਜਿਦ ਨੇ ਇਹ ਹਮਲਾ ਕਰਨ ਤੋਂ ਪਹਿਲਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਸੀ। ਸਾਜਿਦ ਇਕ ਗਿਰੋਹ ਦਾ ਮੈਂਬਰ ਹੈ ਤੇ ਨਸ਼ਿਆਂ ਦਾ ਆਦੀ ਹੈ।

ਪੁਲਿਸ ਨੇ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀ ਦੀ ਗਿ੍ਰਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਜ਼ਖ਼ਮੀ ਭੈਣਾਂ ਨੂੰ ਜਿਨਾਹ ਪੋਸਟਗਰੈਜੂਏਟ ਮੈਡੀਕਲ ਸੈਂਟਰ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਤੇ ਡਾਕਟਰਾਂ ਅਨੁਸਾਰ ਉਹ ਖ਼ਤਰੇ ਤੋਂ ਬਾਹਰ ਹਨ। ਬਕਸ਼ ਨੇ ਦੱਸਿਆ ਕਿ ਹੱਥਗੋਲਾ ਦੋਨਾਂ ਭੈਣਾਂ 'ਤੇ ਉਦੋਂ ਸੁੱਟਿਆ ਗਿਆ ਜਦੋਂ ਉਹ ਘਰ ਦੀ ਛੱਤ 'ਤੇ ਸੁੱਤੀਆਂ ਪਈਆਂ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: TWO SISTERS ATTACKED IN PAK