ਨਵੀਂ ਦਿੱਲੀ (ਏਜੰਸੀ) : ਲੁਧਿਆਣਾ ਦੇ ਜੰਮਪਲ ਅੰਸ਼ਦੀਪ ਸਿੰਘ ਭਾਟੀਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਕਿਓਰਿਟੀ 'ਚ ਸ਼ਾਮਿਲ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣ ਗਏ ਹਨ। ਇਸ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਣਕਾਰੀ ਦਿੱਤੀ ਹੈ। ਅੰਸ਼ਦੀਪ ਦਾ ਪਰਿਵਾਰ 1984 ਦੇ ਦੰਗਿਆਂ ਦੌਰਾਨ ਕਾਨਪੁਰ ਤੋਂ ਲੁਧਿਆਣਾ ਤਬਦੀਲ ਹੋਇਆ ਸੀ। ਉਹ ਪਿਛਲੇ ਹਫ਼ਤੇ ਰਾਸ਼ਟਰਪਤੀ ਦੀ ਟੀਮ ਵਿਚ ਸ਼ਾਮਿਲ ਹੋਏ ਹਨ। 1984 ਦੇ ਦੰਗਿਆਂ ਦੌਰਾਨ ਅੰਸ਼ਦੀਪ ਦੇ ਚਾਚਾ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਦੇ ਪਿਤਾ 'ਤੇ ਵੀ ਤਿੰਨ ਵਾਰ ਹਮਲਾ ਹੋਇਆ ਸੀ। ਭਾਟੀਆ ਦੇ ਪਿਤਾ ਜੋ ਦਵਾਈਆਂ ਦੀ ਦੁਕਾਨ ਕਰਦੇ ਸਨ 2000 'ਚ ਅਮਰੀਕਾ ਚਲੇ ਗਏ ਸਨ। ਭਾਟੀਆ ਨੂੰ ਨੌਕਰੀ ਲਈ ਆਪਣੀ ਦਿੱਖ ਬਦਲਣ ਲਈ ਕਿਹਾ ਗਿਆ ਸੀ ਪ੍ਰੰਤੂ ਉਨ੍ਹਾਂ ਅਦਾਲਤ 'ਚ ਜਾ ਕੇ ਇਹ ਨੌਕਰੀ ਪ੍ਰਾਪਤ ਕੀਤੀ।