ਕਾਨੂੰਨੀ ਸਵਾਲਾਂ ਦਾ ਜਵਾਬ ਨਾ ਦੇ ਸਕਿਆ ਜੱਜ ਬਣਨ ਆਇਆ ਉਮੀਦਵਾਰ

Updated on: Tue, 19 Dec 2017 07:42 PM (IST)
  

19 ਸੀਐੱਨਟੀ 05

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਸੀ ਨਾਮਜ਼ਦ, ਵੀਡੀਓ ਵਾਇਰਲ ਹੋਣ 'ਤੇ ਨਾਂ ਲਿਆ ਵਾਪਸ

ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੇ ਡਿਸਟਿ੫ਕਟ ਆਫ ਕੋਲੰਬੀਆ ਕੋਰਟ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੱਜ ਲਈ ਨਾਮਜ਼ਦ ਮੈਥਿਊ ਪੀਟਰਸਨ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਪੀਟਰਸਨ ਨੇ ਇਹ ਫ਼ੈਸਲਾ ਆਪਣਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ। ਇਸ ਵਿਚ ਪੀਟਰਸਨ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟਰ ਜੌਨ ਐੱਫ ਕੈਨੇਡੀ ਕਾਨੂੰਨ ਨਾਲ ਜੁੜੇ ਕੁਝ ਸੌਖੇ ਜਿਹੇ ਸਵਾਲ ਪੁੱਛ ਰਹੇ ਹਨ। ਉਨ੍ਹਾਂ ਨੂੰ ਪੁੱਿਛਆ ਗਿਆ ਸੀ ਕਿ ਉਹ ਕਿੰਨੇ ਜਿਊਰੀ ਟਰਾਇਲ ਵਿਚ ਸ਼ਾਮਲ ਹੋਏ ਹਨ ਤੇ ਉਨ੍ਹਾਂ ਨੇ ਆਖਰੀ ਵਾਰੀ ਕਦੋਂ ਨਾਗਰਿਕ ਕਾਨੂੰਨਾਂ ਨਾਲ ਸਬੰਧਤ ਫੈਡਰਲ ਬੁੱਕ ਨੂੰ ਪੜਿ੍ਹਆ ਸੀ। ਪੀਟਰਸਨ ਦੋਨਾਂ ਸਵਾਲਾਂ ਦਾ ਜਵਾਬ ਦੇਣ ਵਿਚ ਸੰਘਰਸ਼ ਕਰਦੇ ਨਜ਼ਰ ਆਏ। ਪੀਟਰਸਨ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਹਾ, 'ਮੈਂ ਸਿਆਸੀ ਸੱਚਾਈ ਤੋਂ ਜਾਣੂ ਨਹੀਂ ਹਾਂ। ਮੈਂ ਰਾਸ਼ਟਰਪਤੀ ਜਾਂ ਉਨ੍ਹਾਂ ਦੇ ਪ੍ਰਸ਼ਾਸਨਿਕ ਕੰਮਾਂ 'ਚ ਰੁਕਾਵਟ ਨਹੀਂ ਬਣਨਾ ਚਾਹੁੰਦਾ। ਮੈਨੂੰ ਲੱਗਦਾ ਹੈ ਕਿ ਮੈਂ ਦੋ ਦਹਾਕੇ ਤਕ ਜਿਹੜਾ ਕੰਮ ਕੀਤਾ ਹੈ, ਉਸਦਾ ਮਹੱਤਵ ਇਸ ਦੋ ਮਿੰਟ ਦੇ ਵੀਡੀਓ ਤੋਂ ਜ਼ਿਆਦਾ ਹੋਵੇਗਾ।'

ਜ਼ਿਕਰਯੋਗ ਹੈ ਕਿ ਪੀਟਰਸਨ ਹਾਲੇ ਫੈਡਰਲ ਇਲੈਕਸ਼ਨ ਕਮਿਸ਼ਨ 'ਚ ਕਮਿਸ਼ਨਰ ਦੀ ਭੂਮਿਕਾ ਨਿਭਾ ਰਹੇ ਹਨ। ਕੈਨੇਡੀ ਦਾ ਕਹਿਣਾ ਸੀ ਕਿ ਪੀਟਰਸਨ ਕਾਫੀ ਸਮਝਦਾਰ ਇਨਸਾਨ ਹਨ ਪਰ ਕਾਨੂੰਨ ਬਾਰੇ ਉਨ੍ਹਾਂ ਦੀ ਜਾਣਕਾਰੀ ਘੱਟ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਵ੍ਹਾਈਟ ਹਾਊਸ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦੇਵੇ। ਉੱਥੇ 15 ਦਸੰਬਰ ਨੂੰ ਵ੍ਹਾਈਟ ਹਾਊਸ ਤੋਂ ਜਾਰੀ ਕੀਤੇ ਗਏ ਬਿਆਨ 'ਚ ਇਸ ਮਾਮਲੇ ਦਾ ਸਾਰਾ ਭਾਂਡਾ ਵਿਰੋਧੀ ਧਿਰ 'ਤੇ ਭੰਨ ਦਿੱਤਾ ਗਿਆ। ਵੈਸੇ ਅਸਲੀਅਤ ਇਹ ਹੈ ਕਿ ਪੀਟਰਸਨ ਨੂੰ ਅਯੋਗ ਖ਼ੁਦ ਰਿਪਬਲਿਕਨ ਯਾਨੀ ਟਰੰਪ ਦੀ ਪਾਰਟੀ ਦੇ ਸੈਨੇਟਰ ਕੈਨੇਡੀ ਨੇ ਠਹਿਰਾਇਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: trump judicial nominee withdraws after viral video