ਮੈਡੀਕਲ ਜਾਂਚ 'ਚ ਪੂਰੀ ਤਰ੍ਹਾਂ ਸਿਹਤਮੰਦ ਪਾਏ ਗਏ ਟਰੰਪ

Updated on: Sat, 13 Jan 2018 04:48 PM (IST)
  

- ਅਮਰੀਕੀ ਰਾਸ਼ਟਰਪਤੀ ਦੀ ਮਾਨਸਿਕ ਸਿਹਤ 'ਤੇ ਉਠਾਏ ਜਾ ਰਹੇ ਸਨ ਸਵਾਲ

ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ਪੂਰੀ ਤਰ੍ਹਾਂ ਦਰੁਸਤ ਹੈ। ਰਾਸ਼ਟਰਪਤੀ ਦੇ ਤੌਰ 'ਤੇ ਪਹਿਲੀ ਵਾਰ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਸੀ। ਟਰੰਪ ਦੀ ਸਿਹਤ ਦੀ ਵਾਲਟਰ ਰੀਡ ਰਾਸ਼ਟਰੀ ਸੈਨਿਕ ਮੈਡੀਕਲ ਕੇਂਦਰ 'ਚ ਘੰਟਿਆਂ ਤਕ ਜਾਂਚ ਚੱਲੀ। ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਦੇ ਬਲੱਡ ਪ੫ੈਸ਼ਰ, ਕੋਲੇਸਟ੫ਾਲ, ਸ਼ੂਗਰ, ਦਿਲ ਦੀ ਧੜਕਣ, ਵਜ਼ਨ ਆਦਿ ਦੀ ਜਾਂਚ ਕੀਤੀ। ਡਾਕਟਰ ਜੈਕਸਨ ਨੇ ਕਿਹਾ, 'ਅੱਜ ਰਾਸ਼ਟਰਪਤੀ ਦੀ ਸਿਹਤ ਦੀ ਜਾਂਚ ਬਿਹਤਰ ਤਰੀਕੇ ਨਾਲ ਹੋਈ। ਉਨ੍ਹਾਂ ਦੀ ਸਿਹਤ ਕਾਫ਼ੀ ਚੰਗੀ ਹੈ।' ਡਾ. ਜੈਕਸਨ ਅਮਰੀਕਾ ਦੇ ਤਿੰਨ ਰਾਸ਼ਟਰਪਤੀਆਂ ਦੀ ਸਿਹਤ ਦਾ ਪ੫ੀਖਣ ਕਰ ਚੁੱਕੇ ਹਨ। ਉਹ 16 ਜਨਵਰੀ ਨੂੰ ਰਾਸ਼ਟਰਪਤੀ ਦੀ ਸਿਹਤ ਦੀ ਜਾਂਚ ਦੀ ਪੂਰੀ ਰਿਪੋਰਟ ਜਨਤਕ ਕਰਨਗੇ। ਟਰੰਪ ਛੇ ਫੁੱਟ ਤਿੰਨ ਇੰਚ ਲੰਬੇ ਅਤੇ 107 ਕਿੱਲੋ ਵਜ਼ਨੀ ਹਨ। ਅਮਰੀਕਾ 'ਚ ਸਾਲ 'ਚ ਇਕ ਵਾਰ ਮਿਲਟਰੀ ਸੈਂਟਰ 'ਚ ਅਮਰੀਕੀ ਰਾਸ਼ਟਰਪਤੀ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ ਤੇ ਇਸ ਦੀ ਰਿਪੋਰਟ ਤੋਂ ਜਨਤਾ ਨੂੰ ਜਾਣੂ ਕਰਵਾਇਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਟਰੰਪ ਦੇ ਸਿਆਸੀ ਵਿਰੋਧੀ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਸਨ। ਹਾਲਾਂਕਿ 71 ਸਾਲਾ ਟਰੰਪ ਨੇ ਇਨ੍ਹਾਂ ਸਵਾਲਾਂ ਨੂੰ ਖਾਰਜ ਕਰਦਿਆਂ ਆਪਣੇ ਆਪ ਨੂੰ ਪ੫ਤਿਭਾਵਾਨ ਕਰਾਰ ਦਿੱਤਾ ਸੀ। ਯਾਦ ਰਹੇ ਕਿ ਨਵੇਂ ਸਾਲ ਦੇ ਪਹਿਲੇ ਦਿਨ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਿਹਾ ਸੀ ਕਿ ਪਰਮਾਣੂ ਹਥਿਆਰ ਦਾ ਬਟਨ ਉਨ੍ਹਾਂ ਦੇ ਟੇਬਲ 'ਤੇ ਹੈ। ਇਸ ਦੇ ਜਵਾਬ 'ਚ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਜ਼ਿਆਦਾ ਘਾਤਕ ਪਰਮਾਣੂ ਹਥਿਆਰਾਂ ਦਾ ਵੱਡਾ ਬਟਨ ਹੈ। ਉਨ੍ਹਾਂ ਦੇ ਇਸ ਟਵੀਟ ਦਾ ਅਮਰੀਕਾ 'ਚ ਸਖ਼ਤ ਵਿਰੋਧ ਹੋਇਆ ਸੀ। ਇਸ ਨੂੰ ਕਈ ਲੋਕਾਂ ਨੇ ਰਾਸ਼ਟਰਪਤੀ ਦੀ ਮਾਨਸਿਕ ਸਿਹਤ ਨਾਲ ਜੋੜ ਦਿੱਤਾ ਸੀ। ਵੈਸੇ ਰਾਸ਼ਟਰਪਤੀ ਲਈ ਸਾਲਾਨਾ ਸਿਹਤ ਜਾਂਚ ਜ਼ਰੂਰੀ ਨਹੀਂ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਸ ਦੀ ਰਵਾਇਤ ਬਣ ਗਈ ਹੈ। ਪਿਛਲੇ ਮਹੀਨੇ ਟੀਵੀ 'ਤੇ ਬੋਲਣ 'ਚ ਟਰੰਪ ਨੇ ਜਿਸ ਤਰ੍ਹਾਂ ਦੀ ਲੜਖੜਾਹਟ ਵਿਖਾਈ ਸੀ, ਉਸ ਨਾਲ ਵੀ ਉਨ੍ਹਾਂ ਸਿਹਤ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਗਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Trump found to be in excellent health after his 1st physical